ਕਾਬੁਲ-ਕਾਬੁਲ ਦੇ ਲਗਜ਼ਰੀ ਇੰਟਰਕਾਂਟੀਨੈਂਟਲ ਹੋਟਲ 'ਤੇ ਪਿਛਲੇ ਹਫ਼ਤੇ ਦੇ ਆਖੀਰ 'ਚ ਹੋਏ ਹਮਲੇ 'ਚ ਘੱਟ ਤੋਂ ਘੱਟ 45 ਲੋਕਾਂ ਦੀ ਮੌਤ ਹੋ ਗਈ। ਉਕਤ ਜਾਣਕਾਰੀ ਸਰਕਾਰੀ ਤੌਰ 'ਤੇ ਅਧਿਕਾਰਕ ਅੰਕੜਿਆਂ 'ਚ ਦਿੱਤੀ ਗਈ ਹੈ
ਇਹ ਗਿਣਤੀ ਅਫ਼ਗਾਨਿਸਤਾਨੀ ਅਧਿਕਾਰੀਆਂ ਵਲੋਂ ਪਹਿਲਾਂ ਜਾਰੀ ਕੀਤੀ ਮਿ੍ਤਕਾਂ ਦੀ ਗਿਣਤੀ ਤੋਂ ਲਗਪਗ ਦੁੱਗਣੀ ਹੋ ਗਈ ਹੈ। ਸਿਹਤ ਮੰਤਰਾਲੇ ਦੇ ਬੁਲਾਰੇ ਵਾਹਦ ਮਜਰੂਹ ਨੇ ਪੱਤਰਕਾਰਾਂ ਨੂੰ ਕਿਹਾ ਕਿ ਇੰਟਰਕਾਂਟੀਨੈਂਟਲ ਹੋਟਲ ਹਮਲੇ 'ਚ (ਅਫ਼ਗਾਨਿਸਤਾਨੀਆਂ ਦੀ) ਮਿ੍ਤਕਾਂ ਦੀ ਗਿਣਤੀ 25 ਹੈ। ਇਸ ਹਮਲੇ 'ਚ 15 ਵਿਦੇਸ਼ੀਆਂ ਦੀ ਮੌਤ ਹੋਣ ਦੀ ਪੁਸ਼ਟੀ ਪਹਿਲਾਂ ਹੀ ਹੋ ਚੁੱਕੀ ਹੈ | ਇਸ ਤਰ੍ਹਾਂ ਕੁੱਲ ਮਿ੍ਤਕਾਂ ਦੀ ਗਿਣਤੀ 45 ਹੋ ਗਈ ਹੈ।