ਅਮਰੀਕਾ 'ਚ ਹੋਈਆਂ ਰਾਸ਼ਟਰਪਤੀ ਚੋਣਾਂ ਬੇਹੱਦ ਦਿਲਚਸਪ ਰਹੀਆਂ। ਜਿੱਥੇ ਜੋ ਬਾਇਡਨ ਨੇ ਮੌਜੂਦਾ ਰਾਸ਼ਟਰਪਤੀ ਡੌਨਾਲਡ ਟਰੰਪ ਨੂੰ ਮਾਤ ਦਿੱਤੀ। ਉੱਥੇ ਹੀ ਪਹਿਲੀ ਵਾਰ ਅਮਰੀਕਾ ਨੂੰ ਇਕ ਮਹਿਲਾ ਉਪ ਰਾਸ਼ਟਰਪਤੀ ਮਿਲੀ ਹੈ। ਕਮਲਾ ਹੈਰਿਸ ਨੇ ਉਪ ਰਾਸ਼ਟਰਪਤੀ ਅਹੁਦੇ ਦੀ ਚੋਣ ਜਿੱਤ ਲਈ ਹੈ। ਆਓ ਜਾਣਦੇ ਹਾਂ ਕੌਣ ਹੈ ਕਮਲਾ ਹੈਰਿਸ, ਕਿਵੇਂ ਰਿਹਾ ਉਨ੍ਹਾਂ ਦਾ ਹੁਣ ਤਕ ਦਾ ਸਫਰ


ਕੌਣ ਹੈ ਕਮਲਾ ਹੈਰਿਸ


ਕਮਲਾ ਹੈਰਿਸ ਦੀ ਮਾਂ ਭਾਰਤੀ ਹੈ ਪਿਤਾ ਜਮੈਕਾਈ ਹੈ। ਉਹ ਅਮਰੀਕਾ 'ਚ ਉਪ ਰਾਸ਼ਟਰਪਤੀ ਦੇ ਅਹੁਦੇ ਤਕ ਪਹੁੰਚਣ ਵਾਲੀ ਭਾਰਤੀ ਮੂਲ ਦੀ ਪਹਿਲੀ ਅਮਰੀਕੀ ਹੈ। ਹੈਰਿਸ ਦਾ ਜਨਮ 1964 'ਚ ਆਕਲੈਂਡ 'ਚ ਭਾਰਤੀ ਮਾਂ ਸ਼ਯਾਮਲਾ ਗੋਪਾਲਨ ਹੈਰਿਸ ਤੇ ਜਮੈਕਾਈ ਪਿਤਾ ਡੌਨਾਲਡ ਹੈਰਿਸ ਦੇ ਘਰ ਹੋਇਆ। ਉਨ੍ਹਾਂ ਦੇ ਪਿਤਾ ਸਟੈਨਫੋਰਡ ਯੂਨੀਵਰਸਿਟੀ 'ਚ ਇਕਨੌਮਿਕਸ ਦੇ ਪ੍ਰੋਫੈਸਰ ਸਨ ਤੇ ਮਾਂ ਬ੍ਰੈਸਟ ਕੈਂਸਰ ਵਿਗਿਆਨੀ ਰਹੀ ਹੈ। ਕਮਲਾ ਹੈਰਿਸ ਦੀ ਮਾਂ ਨੇ ਆਪਣੇ ਪਤੀ ਤੋਂ ਤਲਾਕ ਮਗਰੋਂ ਇਕੱਲਿਆਂ ਹੀ ਕਮਲਾ ਨੂੰ ਪਾਲਿਆ। ਉਹ ਭਾਰਤੀ ਵਿਰਾਸਤ ਨਾਲ ਪਲੀ ਆਪਣੀ ਮਾਂ ਨਾਲ ਭਾਰਤ ਆਉਂਦੀ ਰਹੀ।



ਆਪਣੇ ਪਿਤਾ ਵਾਂਗ ਹੈਰਿਸ ਵੀ ਕਾਫੀ ਪੜੀ ਲਿਖੀ ਹੈ। ਉਹ 1998 'ਚ ਬ੍ਰਾਊਨ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋਈ। ਇਸ ਤੋਂ ਬਾਅਦ ਉਨ੍ਹਾਂ ਕੈਲੇਫੋਰਨੀਆ ਯੂਨੀਵਰਸਿਟੀ ਤੋਂ ਕਾਨੂੰਨ ਦੀ ਡਿਗਰੀ ਹਾਸਲ ਕੀਤੀ ਤੇ ਫਿਰ ਸੈਨ ਫਰਾਂਸਿਸਕੋ ਡਿਸਟ੍ਰਿਕਟ ਅਟਾਰਨੀ ਆਫਿਸ ਜੁਆਇ ਕਰ ਲਿਆ। ਜਿੱਥੇ ਉਨ੍ਹਾਂ ਕਰੀਅਰ ਕ੍ਰਿਮੀਨਲ ਯੂਨਿਟ ਦੀ ਇੰਚਾਰਜ ਬਣਾਇਆ ਗਿਆ।


ਕਿਵੇਂ ਰਿਹਾ ਕਮਲਾ ਹੈਰਿਸ ਦਾ ਸਫਰ


ਹੈਰਿਸ ਦਾ ਅਮਰੀਕਾ ਚ ਉਪ ਰਾਸ਼ਟਰਪਤੀ ਬਣਨ ਦਾ ਸਫਰ ਬੇਹੱਦ ਦਿਲਚਸਪ ਰਿਹਾ। ਉਨ੍ਹਾਂ ਨੂੰ ਸਭ ਤੋਂ ਪਹਿਲਾਂ 2003 'ਚ ਸੈਨ ਫਰਾਂਸਿਸਕੋ ਦੇ ਕਾਊਂਟੀ ਦੀ ਡਿਸਟ੍ਰਿਕਟ ਅਟਾਰਨੀ ਦੇ ਤੌਰ 'ਤੇ ਚੁਣਿਆ ਗਿਆ। ਇਸ ਤੋਂ ਬਾਅਦ ਉਹ ਕੈਲੇਫੋਰਨੀਆ ਦੀ ਅਟਾਰਨੀ ਜਨਰਲ ਬਣੀ। ਹੈਰਿਸ ਨੇ ਸਾਲ 2017 'ਚ ਕੈਲੇਫੋਰਨੀਆ ਤੋਂ ਸੰਯੁਕਤ ਰਾਜ ਸੈਨੇਟਰ ਦੇ ਤੌਰ 'ਤੇ ਸਹੁੰ ਚੁੱਕੀ ਸੀ। ਉਹ ਅਜਿਹਾ ਕਰਨ ਵਾਲੀ ਦੂਜੀ ਅਸ਼ਵੇਤ ਮਹਿਲਾ ਸੀ। ਉਨ੍ਹਾਂ ਹੋਮਲੈਂਡ ਸਿਕਿਓਰਟੀ ਐਂਡ ਗਵਰਨਮੈਂਟ ਅਫੇਰਸ ਕਮੇਟੀ, ਇੰਟੈਲੀਜੈਂਸ ਤੇ ਸਲੈਕਟ ਕਮੇਟੀ, ਜੂਡੀਸ਼ਰੀ ਕਮੇਟੀ ਤੇ ਬਜਟ ਮੇਟੀ 'ਚ ਵੀ ਕੰਮ ਕੀਤਾ।



ਹੌਲੀ-ਹੌਲੀ ਲੋਕਾਂ ਦੇ ਵਿਚ ਪਾਪੂਲਰ ਹੁੰਦੀ ਗਈ। ਖਾਸਕਰ ਉਨ੍ਹਾਂ ਦੇ ਭਾਸ਼ਣਾਂ ਨੂੰ ਬਲੈਕ ਲਾਇਵਸ ਮੈਟਰ ਅਭਿਆਨ ਦੌਰਾਨ ਕਾਫੀ ਸਮਰਥਨ ਮਿਲਿਆ। ਹੈਰਿਸ ਸਿਸਟਮੈਟਿਕ ਨਸਲਵਾਦ ਨੂੰ ਖਤਮ ਕਰਨ ਦੀ ਲੋੜ 'ਤੇ ਅਕਸਰ ਬੋਲਦੀ ਹੈ।


ਹੈਰਿਸ ਨੇ 21 ਜਨਵਰੀ, 2019 ਨੂੰ 2020 ਦੀਆਂ ਰਾਸ਼ਟਰਪਤੀ ਚੋਣਾਂ ਲਈ ਆਪਣੀ ਖੁਦ ਦੀ ਉਮੀਦਵਾਰੀ ਦਾ ਐਲਾਨ ਕੀਤਾ ਸੀ। ਹਾਲਾਂਕਿ ਉਨ੍ਹਾਂ ਤਿੰਨ ਦਸੰਬਰ ਨੂੰ ਇਸ ਦੌੜ 'ਚੋਂ ਆਪਣਾ ਨਾਂਅ ਵਾਪਸ ਲੈ ਲਿਆ ਸੀ। ਉਦੋਂ ਤੋਂ ਬਾਇਡਨ ਦੀ ਮੁਖ ਸਮਰਥਕ ਰਹੀ।


US Elections: ਆਖਿਰ ਕਿੱਥੇ ਹੋਈ ਟਰੰਪ ਤੋਂ ਗਲਤੀ, ਕਿਵੇਂ ਮਿਲੀ ਬਾਇਡਨ ਨੂੰ ਇਤਿਹਾਸਕ ਜਿੱਤ?


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ