ਬਾਇਡੇਨ ਨੂੰ 272 ਵੋਟਾਂ ਮਿਲੀਆਂ ਹਨ। ਇਸ ਦੇ ਨਾਲ ਹੀ ਕਮਲਾ ਹੈਰਿਸ ਅਮਰੀਕੀ ਉਪ ਰਾਸ਼ਟਰਪਤੀ ਹੋਣਗੇ।
ਕੌਣ ਹੈ ਜੋਅ ਬਾਇਡੇਨ
ਜੋਅ ਬਾਇਡਨ ਦਾ ਜਨਮ 20 ਨਵੰਬਰ 1942 ਨੂੰ ਹੋਇਆ। ਬਾਇਡਨ 1972 'ਚ ਪਹਿਲੀ ਵਾਰ ਡੇਲਾਵੇਅਰ ਤੋਂ ਸੈਨੇਟਰ ਚੁਣੇ ਗਏ ਸੀ। ਹੁਣ ਤੱਕ ਬਾਇਡਨ 6 ਵਾਰ ਸੈਨੇਟਰ ਰਹਿ ਚੁੱਕੇ ਹਨ।1973 ਤੋਂ 2009 ਤੱਕ ਅਮਰੀਕਾ ਦੇ 47ਵੇਂ ਉਪ-ਰਾਸ਼ਟਰਪਤੀ ਰਹੇ ਬਾਇਡਨ ਨੇ ਇਤਿਹਾਸ ਤੇ ਪੌਲੀਟਿਕਲ ਸਾਇੰਸ 'ਚ ਗ੍ਰੈਜੁਏਸ਼ਨ ਕੀਤੀ ਹੋਈ ਹੈ। Law ਦੀ ਪੜਾਈ ਕਰਨ ਤੋਂ ਬਾਅਦ ਵਕੀਲ ਦੇ ਤੌਰ 'ਤੇ ਵੀ ਕੰਮ ਕੀਤਾ।
1972 'ਚ ਡੇਲਾਵੇਅਰ ਤੋਂ 50.5 ਫੀਸਦ ਵੋਟ ਪ੍ਰਤੀਸ਼ਤ ਨਾਲ ਜੋ ਬਾਇਡਨ ਸੈਨੇਟਰ ਬਣੇ ਸੀ।1972 'ਚ ਇੱਕ ਕਾਰ ਹਾਦਸੇ 'ਚ ਉਨ੍ਹਾਂ ਦੀ ਪਹਿਲੀ ਪਤਨੀ ਤੇ ਨਵਜੰਮੇ ਬੱਚੇ ਦੀ ਮੌਤ ਹੋ ਗਈ ਸੀ। 2015 'ਚ ਬੇਟੇ ਬਯੂ ਬਾਇਡਨ ਦਾ ਬ੍ਰੇਨ ਕੈਂਸਰ ਨਾਲ ਦੇਹਾਂਤ ਹੋ ਗਿਆ।ਬਾਇਡਨ 1988 ਤੇ 2008 'ਚ ਡੈਮੋਕ੍ਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਚੋਣ ਲਈ ਦਾਅਵੇਦਾਰੀ ਪੇਸ਼ ਕਰ ਚੁੱਕੇ ਹਨ।