ਮਨੁੱਖਤਾ ਦੀ ਸੇਵਾ ਲਈ ਵਚਨਬੱਧ ਬਰਤਾਨੀਆ ਦੀ ਗੈਰ-ਸਰਕਾਰੀ ਸੰਸਥਾ ਖਾਲਸਾ ਏਡ (Khalsa Aid) ਨੂੰ ਨੋਬਲ ਸ਼ਾਂਤੀ ਪੁਰਸਕਾਰ (Noble Prize) ਲਈ ਨਾਮਜ਼ਦ (Nominated) ਕੀਤਾ ਗਿਆ ਹੈ। ਕੈਨੇਡਾ (Canada) ਦੇ ਸੰਸਦ ਮੈਂਬਰ ਟਿਮ ਉੱਪਲ (MP Tim Uppatl) , ਬਰੈਂਪਟਨ ਦੇ ਮੇਅਰ ਪੈਟਰਿਕ ਬ੍ਰਾਾਊਨ ਤੇ ਬਰੈਂਪਟਨ ਦੱਖਣੀ ਦੇ ਐਮਪੀਪੀ ਪ੍ਰਭਮੀਤ ਸਿੰਘ ਸਰਕਾਰੀਆਂ ਨੇ ਸਰਕਾਰੀ ਤੌਰ 'ਤੇ ਖਾਲਸਾ ਏਡ ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕੀਤਾ ਹੈ।


ਨਾਰਵੇ ਨੋਬਲ ਕਮੇਟੀ ਦੇ ਮੁਖੀ ਬੇਰਿਟ ਰੀਸ ਐਡਰਸਨ (Berit Reiss-Andersen) ਨੂੰ ਲਿਖੀ ਚਿੱਠੀ 'ਚ ਟਿਮ ਉੱਪਲ ਨੇ ਕਿਹਾ ਕਿ ਖਾਲਸਾ ਏਡ ਕੌਮਾਂਤਰੀ ਐਨਜੀਓ ਹੈ। ਜੋ ਆਫਤਾਂ ਤੇ ਸੰਘਰਸ਼ ਵਾਲੇ ਮੁਲਕਾਂ 'ਚ ਬਗੈਰ ਕਿਸੇ ਭੇਦਭਾਵ ਲੋਕਾਂ ਦੀ ਮਦਦ ਕਰਦੀ ਹੈ। ਖਾਲਸਾ ਏਡ ਸਿੱਖ ਵਿਚਾਰਧਾਰਾ 'ਸਰਬੱਤ ਦਾ ਭਲਾ' ਤੋਂ ਪ੍ਰੇਰਿਤ ਹੈ, ਜਿਸ ਦਾ ਟੀਚਾ ਬਗੈਰ ਕਿਸੇ ਰੰਗ, ਨਸਲ, ਧਰਮ ਤੇ ਸਰਹੱਦਾਂ ਦੇ ਵਿਤਕਰੇ ਤੋਂ ਲੋੜਵੰਦਾ ਦੀ ਮਦਦ ਕਰਨਾ ਹੈ।



ਖਾਲਸਾ ਏਡ ਦੇ ਮੁਖੀ ਰਵੀ ਸਿੰਘ (Ravi Singh Khalsa Aid) ਨੇ ਸੋਸ਼ਲ ਮੀਡੀਆ ਜ਼ਰੀਏ ਕਿਹਾ ਕਿ ਉਹ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਹੋਣ 'ਤੇ ਮਾਣ ਮਹਿਸੂਸ ਕਰਦੇ ਹਨ। ਉਨ੍ਹਾਂ ਦੁਨੀਆਂ ਭਰ 'ਚ ਆਪਣੇ ਵਾਲੰਟੀਅਰਾਂ ਤੇ ਟੀਮ ਦਾ ਧੰਨਵਾਦ ਕੀਤਾ ਜਿੰਨ੍ਹਾਂ ਸਦਕਾ ਸੰਸਥਾ ਇਸ ਪੁਰਸਕਾਰ ਲਈ ਨਾਮਜ਼ਦ ਹੋਈ ਹੈ। ਦੱਸ ਦੇਈਏ ਕਿ ਖਾਲਸਾ ਏਡ ਸੰਸਥਾ ਹਰ ਮੁਸ਼ਸ਼ਕਿਲ ਘੜੀ 'ਚ ਲੋਕਾਂ ਦੀ ਸਹਾਇਤਾ ਲਈ ਪਹੁੰਚਦੀ ਹੈ। ਮੌਜੂਦਾ ਸਮੇਂ ਦਿੱਲੀ ਮੋਰਚੇ 'ਤੇ ਡਟੇ ਕਿਸਾਨ ਅੰਦੋਲਨ 'ਚ ਵੀ ਇਹ ਸੰਸਥਾ ਵਧ ਚੜ੍ਹ ਕੇ ਕਿਸਾਨਾਂ ਦੀ ਮਦਦ ਕਰ ਰਹੀ ਹੈ।



ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ