ਨਵੀਂ ਦਿੱਲੀ: ਬਿਮਾਰੀ ਦੀਆਂ ਅਟਕਲਾਂ ਵਿਚਾਲੇ ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਦਾ ਸੰਦੇਸ਼ ਸਰਕਾਰੀ ਟੀਵੀ ਚੈਨਲ 'ਤੇ ਪ੍ਰਸਾਰਿਤ ਕੀਤਾ ਗਿਆ। ਇਸ 'ਚ ਉਹ ਵਾਨਸਨ 'ਚ ਰਿਜ਼ੌਰਟ ਬਣਾਉਣ ਵਾਲੇ ਮਜ਼ਦੂਰਾਂ ਦਾ ਧੰਨਵਾਦ ਕਰ ਰਹੇ ਹਨ। ਟੀਵੀ ਰਿਪੋਰਟ 'ਚ ਸਿਹਤ ਨਾਲ ਜੁੜੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ।


ਕਿਮ ਉੱਤਰ ਕੋਰੀਆਈ ਸੰਸਥਾਪਕ ਤੇ ਆਪਣੇ ਦਾਦਾ ਕਿਮ ਇਲ ਸੁੰਗ ਦੀ 108ਵੀਂ ਜਯੰਤੀ 'ਤੇ 15 ਅਪ੍ਰੈਲ ਨੂੰ ਰੱਖੇ ਸਮਾਗਮ 'ਚ ਸ਼ਾਮਲ ਨਹੀਂ ਹੋਏ ਸਨ। ਇਸ ਮਗਰੋਂ ਉਨ੍ਹਾਂ ਦੀ ਸਿਹਤ ਬਾਰੇ ਕਈ ਕਿਆਸਰਾਈਆਂ ਲਾਈਆਂ ਗਈਆਂ।


ਕਿਮ ਦੀ ਸਿਹਤ ਕਾਫੀ ਮਾਇਨੇ ਰੱਖਦੀ ਹੈ ਕਿਉਂਕਿ ਮਾਹਿਰਾਂ ਦਾ ਮੰਨਣਾ ਕਿ ਉਨ੍ਹਾਂ ਦੀ ਸਿਹਤ ਖ਼ਰਾਬ ਹੋਣ ਨਾਲ ਪਰਮਾਣੂ ਸੰਪੰਨ ਦੇਸ਼ 'ਚ ਅਸਥਿਰਤਾ ਪੈਦਾ ਹੋ ਸਕਦੀ ਹੈ। ਫਿਲਹਾਲ ਕਿਮ ਦੀ ਸਿਹਤ ਵੱਡਾ ਰਾਜ਼ ਬਣੀ ਹੋਈ ਹੈ।