ਐਡੀਲੇਟ: ਆਸਟ੍ਰੇਲੀਆ ਦੇ ਐਡੀਲੇਟ ‘ਚ ਇੱਕ 10 ਸਾਲਾ ਕੁੜੀ ਦੀ ਭੇਦਭਰੇ ਹਲਾਤਾਂ ‘ਚ ਮੌਤ ਹੋ ਗਈ। ਇੱਥੇ ਦੀ ਰਹਿਣ ਵਾਲੀ ਬ੍ਰਿਅੋਨੀ ਨੇ ਇੱਕ ਦਿਨ ਅਚਾਨਕ ਖਾਣਾ-ਪੀਣਾ ਛੱਡ ਦਿੱਤਾ। ਉਸ ਨੂੰ ਤੇਜ ਬੁਖਾਰ ਸੀ ਅਤੇ ਨਾਲ ਹੀ ਉਸ ਦੇ ਮੂੰਹ ‘ਚ ਕਈ ਛਾਲੇ ਹੋ ਗਏ ਸੀ।
ਧੀ ਦੀ ਬਿਗੜਦੀ ਤਬੀਅੱਤ ਦੇਖ ਉਸ ਦੀ ਮਾਂ ਉਸ ਨੂੰ ਹਸਪਤਾਲ ਲੈ ਗਈ ਜਿੱਥੇ ਡਾਕਟਰਾਂ ਨੇ ਉਸ ਨੂੰ ਦਵਾਈ ਦੇ ਘਰ ਭੇਜ ਦਿੱਤਾ ਅਤੇ ਇੱਕ ਹਫਤੇ ਬਾਅਦ ਦੁਬਾਰਾ ਆਉਣ ਲਈ ਕਿਹਾ। ਪਰ ਘਰ ਪਹੁੰਦੇ ਹੀ ਕੁੜੀ ਦੌ ਮੌਤ ਹੋ ਗਈ। ਬ੍ਰਿਅੋਨੀ ਦੀ ਇਸ ਤਰ੍ਹਾਂ ਅਚਾਨਕ ਮੌਤ ਨੂੰ ਘਰਦਿਆਂ ਨੂੰ ਸਦਮੇ ‘ਚ ਪਾ ਦਿੱਤਾ।
ਇਹ ਤਾਂ ਕੁਝ ਵੀ ਨਹੀਂ ਪਰ ਉਨ੍ਹਾਂ ਨੂੰ ਇਸ ਤੋਂ ਵੀ ਵੱਡਾ ਝਟਕਾ ਉਦੋਂ ਲੱਗਿਆ ਜਦੋਂ ਉਨ੍ਹਾਂ ਸਾਹਮਣੇ ਪੋਸਟਮਾਰਟ ਰਿਪੋਰਟ ਆਈ। ਪੋਸਟਮਾਰਟਮ ਰਿਪੋਰਟ ‘ਚ ਪਤਾ ਲੱਗਿਆ ਕਿ ਉਸਦੇ ਸਰੀਰ ਦੇ ਕਈ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ ਜਿਸ ਕਾਰਨ ਉਸ ਦੀ ਮੌਤ ਹੋ ਗਈ।
ਬ੍ਰਿਅੋਨੀ ਦੇ ਸਰੀਰ ‘ਤੇ ਹਪਰਸ ਸਿਮਪਲੇਕਸ ਵਾਈਰਸ ਨੇ ਹਮਲਾ ਕੀਤਾ ਸੀ। ਇਹ ਵਾਈਰਸ ਉਸ ਦੇ ਬੁਲ੍ਹਾਂ, ਜੀਭ ਅਤੇ ਮਸੂੜੀਆਂ ‘ਚ ਮੌਜੂਦ ਸੀ। ਡਾਕਟਰਾਂ ਦਾ ਕਹਿਣਾ ਹੈ ਕਿ ਇਹ ਵਾਇਰਸ ਉਸ ਦੇ ਸਰੀਰ ‘ਚ ਇਸ ਲਈ ਆਇਆ ਕਿਉਂਕਿ ਉਸ ਨੂੰ ਇਸ ਵਾਇਰਲ ਨਾਲ ਪੀੜਤ ਕਿਸੇ ਵਿਅਕਤੀ ਨੇ ਕੀਸ ਕੀਤਾ ਹੈ।
ਇਸ ਦਰਦਨਾਕ ਘਟਨਾ ਤੋਂ ਬਾਹਰ ਆਉਣ ਲਈ ਬ੍ਰਿਅੋਨੀ ਦੇ ਪੈਰੇਂਟਸ ਸਭ ਨੂੰ ਸਾਵਧਾਨ ਕਰ ਰਹੇ ਹਨ ਅਤੇ ਬੱਚਿਆਂ ਨੂੰ ਕੀਸ ਨਾ ਕਰਨ ਦੀ ਅਪੀਲ ਕਰ ਰਹੇ ਹਨ। ਜੇਕਰ ਤੁਸੀ ਅਜਿਹਾ ਕਰ ਰਕੇ ਹੋ ਤਾਂ ਤੁਹਾਡਾ ਮੂੰਹ ਸਾਫ ਹੋਣਾ ਚਾਹਿਦਾ ਹੈ।