Chinese Man Became Deaf : ਚੀਨ 'ਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਵਿਅਕਤੀ ਨੂੰ ਪ੍ਰੇਮਿਕਾ ਨੂੰ Kiss ਕਰਨਾ ਬੇਹੱਦ ਮਹਿੰਗਾ ਪਿਆ। ਦਰਅਸਲ ਚੀਨੀ ਵਿਅਕਤੀ ਨੂੰ ਆਪਣੀ ਪ੍ਰੇਮਿਕਾ ਨੂੰ ਕਿੱਸ ਕਰਨ ਤੋਂ ਬਾਅਦ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਰਿਪੋਰਟ ਮੁਤਾਬਕ ਗਰਲਫ੍ਰੈਂਡ ਨੂੰ 10 ਮਿੰਟ ਤੱਕ ਕਿੱਸ ਕਰਨ ਤੋਂ ਬਾਅਦ ਬੁਆਏਫ੍ਰੈਂਡ ਦੀ ਸੁਣਨ ਦੀ ਸਮਰੱਥਾ ਖ਼ਤਮ ਹੋ ਗਈ।


ਮੀਡੀਆ ਰਿਪੋਰਟਾਂ ਮੁਤਾਬਕ ਮਾਮਲਾ ਬੀਤੀ 22 ਅਗਸਤ ਦਾ ਹੈ, ਜਦੋਂ ਇਹ ਜੋੜਾ ਇੱਕ-ਦੂਜੇ ਨੂੰ ਕਿੱਸ ਕਰ ਰਿਹਾ ਸੀ। ਉਦੋਂ ਹੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਲੜਕੀ ਦੇ ਬੁਆਏਫ੍ਰੈਂਡ ਨੂੰ ਕੰਨ 'ਚ ਤੇਜ਼ ਦਰਦ ਮਹਿਸੂਸ ਹੋਇਆ, ਜਿਸ ਤੋਂ ਬਾਅਦ ਚੀਨੀ ਨੌਜਵਾਨ ਨੂੰ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਦੱਸਿਆ ਕਿ ਉਸ ਦੇ ਕੰਨ ਦੇ ਪਰਦੇ ਵਿੱਚ ਛੇਕ ਹੈ। ਖਬਰਾਂ ਮੁਤਾਬਕ ਇਹ ਜੋੜਾ ਚੀਨ ਦੇ ਪੂਰਬੀ ਝੇਜਿਆਂਗ ਸੂਬੇ 'ਚ ਵੈਸਟ ਲੇਕ 'ਤੇ ਡੇਟ 'ਤੇ ਗਿਆ ਸੀ, ਜਿੱਥੇ ਇਹ ਘਟਨਾ ਵਾਪਰੀ।


ਡਾਕਟਰਾਂ ਨੇ ਦੱਸਿਆ ਇਹ ਕਾਰਨ


ਡਾਕਟਰ ਨੇ ਦੱਸਿਆ, ਜ਼ਿਆਦਾ ਜੋਸ਼ ਨਾਲ Kiss ਕਰਨ ਉੱਤੇ ਅਜਿਹੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਡਾਕਟਰਾਂ ਅਨੁਸਾਰ ਤੇਜ਼ ਕਿੱਸ ਕਰਨ ਨਾਲ ਸਰੀਰ ਵਿੱਚ ਕੰਬਣੀ ਪੈਦਾ ਹੁੰਦੀ ਹੈ, ਜਿਸ ਕਾਰਨ ਕੰਨ ਦਾ ਪਰਦਾ ਖਿਚ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਕੰਨ ਦਾ ਪਰਦਾ ਫਟ ਸਕਦਾ ਹੈ। ਚੀਨੀ ਨੌਜਵਾਨ ਨੂੰ ਡਾਕਟਰਾਂ ਨੇ ਕਿਹਾ ਸੀ ਕਿ ਉਸ ਨੂੰ ਪੂਰੀ ਤਰ੍ਹਾਂ ਠੀਕ ਹੋਣ ਵਿੱਚ ਦੋ ਮਹੀਨੇ ਲੱਗਣਗੇ। ਖਬਰਾਂ ਮੁਤਾਬਕ ਜੋੜਾ ਕਰੀਬ 10 ਮਿੰਟ ਤੱਕ ਸਮੂਚ (ਕਿੱਸ) ਕਰਦਾ ਰਿਹਾ। ਇਸ ਦੌਰਾਨ ਨੌਜਵਾਨ ਦੇ ਕੰਨ 'ਚ ਅਜੀਬ ਜਿਹੀ ਆਵਾਜ਼ ਨਾਲ ਤੇਜ਼ ਦਰਦ ਹੋਇਆ। ਫਿਰ ਹੌਲੀ-ਹੌਲੀ ਸੁਣਨਾ ਬੰਦ ਹੋ ਗਿਆ।


ਪਹਿਲਾਂ ਵੀ ਆ ਚੁੱਕੇ ਹਨ ਅਜਿਹੇ ਮਾਮਲੇ 


ਰਿਪੋਰਟ ਮੁਤਾਬਕ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ। ਇਸ ਤੋਂ ਪਹਿਲਾਂ 2008 ਵਿੱਚ ਦੱਖਣੀ ਚੀਨ ਵਿੱਚ ਇੱਕ ਲੜਕੀ ਨਾਲ ਅਜਿਹਾ ਹੋਇਆ ਸੀ। ਜਿਸ ਨੇ ਕਿੱਸ ਤੋਂ ਬਾਅਦ ਸੁਣਨ ਦੀ ਸ਼ਕਤੀ ਗੁਆ ਦਿੱਤੀ ਸੀ। ਰਿਪੋਰਟਾਂ ਅਨੁਸਾਰ ਪਿਛਲੇ ਮਹੀਨੇ ਦੱਖਣੀ ਚੀਨ ਵਿੱਚ ਘਰ ਵਿੱਚ ਟੀਵੀ ਵੇਖਦੇ ਹੋਏ ਇੱਕ ਜੋੜੇ ਦੀ ਸੁਣਨ ਸ਼ਕਤੀ ਖਤਮ ਹੋ ਗਈ ਸੀ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ : Refrigerator Using Mistakes: ਬਹੁਤੇ ਲੋਕ ਨਹੀਂ ਜਾਣਦੇ ਫਰਿੱਜ ਦੀ ਸਹੀ ਵਰਤੋਂ, ਅਕਸਰ ਕਰਦੇ 3 ਖਤਰਨਾਕ ਗਲਤੀਆਂ


ਇਹ ਵੀ ਪੜ੍ਹੋ : ਕੀਤੇ ਤੁਹਾਡਾ ਬੱਚਾ ਵੀ ਤਾਂ ਨਹੀਂ ਹੋ ਰਿਹਾ ਚਿੜਚਿੜਾ! ਇਸ ਵਿਟਾਮਿਨ ਦੀ ਹੋ ਸਕਦੀ ਹੈ ਕਮੀ, ਜਾਣੋ


ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ