ਨਵੀਂ ਦਿੱਲੀ: ਅੱਤਵਾਦੀ ਓਸਾਮਾ ਬਿਨ ਲਾਦੇਨ ਨਾਲ ਜੁੜੀਆਂ 47000 ਫਾਈਲਾਂ ਦੇ ਸਾਹਮਣੇ ਆਉਣ ਤੋਂ ਬਾਅਦ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ। ਓਸਾਮਾ ਦਾ ਸਾਮਾਨ ਵੇਖ ਕੇ ਪਤਾ ਲੱਗਦਾ ਹੈ ਕਿ ਉਸ ਨੂੰ ਬਾਲੀਵੁਡ ਦੇ ਗਾਣੇ ਸੁਣਨਾ ਪਸੰਦ ਸੀ। ਹੁਣ ਜਿਹੜਾ ਸਾਮਾਨ ਮਿਲਿਆ ਹੈ, ਉਸ 'ਚ ਉਦਿਤ ਨਾਰਾਇਣ, ਕੁਮਾਰ ਸਾਨੂ ਤੇ ਅਲਕਾ ਯਾਗਨਿਕ ਦੇ ਗਾਣੇ ਸ਼ਾਮਲ ਸਨ।


ਕਾਗਜ਼ ਜਾਰੀ ਕਰਨ ਤੋਂ ਬਾਅਦ ਸੀਆਈਏ ਦੇ ਡਾਇਰੈਕਟਰ ਮਾਇਕ ਪੋਮਇਓ ਨੇ ਕਿਹਾ ਕਿ ਕਾਗਜ਼ ਅਮਰੀਕੀ ਲੋਕਾਂ ਨੂੰ ਅੱਤਵਾਦੀ ਜਥੇਬੰਦੀ ਦੇ ਕੰਮਕਾਜ ਦੇ ਤਰੀਕਿਆਂ ਤੇ ਅੱਗੇ ਦੇ ਪਲਾਨ ਬਾਰੇ ਜਾਣਕਾਰੀ ਦੇਣਗੇ।

ਖਬਰਾਂ ਮੁਤਾਬਕ ਲਾਦੇਨ ਦੇ ਕੋਲ 80,000 ਤੋਂ ਜ਼ਿਆਦਾ ਆਡੀਓ ਤੇ ਇਮੇਜ਼ ਫਾਇਲਾਂ ਮਿਲੀਆਂ ਹਨ ਜਿਨ੍ਹਾਂ ਦੀ ਸਪੇਸ 175 ਗੀਗਾਬਾਈਟ ਹੈ। ਇਸ 'ਚ ਬਾਲੀਵੁਡ ਦੇ ਗਾਣੇ ਅਤੇ ਵੀਡੀਓ ਵੀ ਸ਼ਾਮਲ ਹਨ। ਇਨ੍ਹਾਂ 'ਚ 'ਅਜਨਬੀ ਮੁਝਕੋ ਇਤਨਾ ਬਤਾ', 'ਤੂ ਚਾਂਦ ਹੈ ਪੂਨਮ ਕਾ' ਵਰਗੇ ਗੀਤ ਸ਼ਾਮਲ ਹਨ। ਇਸ ਤੋਂ ਇਲਾਵਾ ਉਸ ਕੋਲ ਬੱਚਿਆਂ ਦੀ ਕਵਿਤਾ 'ਟਵਿੰਕਲ-ਟਵਿੰਕਲ ਲਿਟਲ ਸਟਾਰ' ਤੇ ਕਾਰਟੂਨ 'ਟੌਮ ਐਂਡ ਜੈਰੀ' ਦੇ ਸ਼ੋਅ ਦੇ ਵੀਡੀਓ ਵੀ ਮਿਲੇ ਹਨ।