ਡੇਨਵਰ: ਅਮਰੀਕਾ ਦੇ ਕਈ ਖੇਤਰਾਂ ‘ਚ ਤੇਜ਼ ਰਫ਼ਤਾਰ ਹਵਾਵਾਂ ਨਾਲ ਜਨਜੀਵਨ ਉਥਲ-ਪੁਥਲ ਹੋ ਗਿਆ ਹੈ। ਤੂਫਾਨ ਦਾ ਨਾਂਅ ਬਮ ਸਾਈਕਲੋਨ ਦਿੱਤਾ ਗਿਆ ਹੈ। ਮੌਸਮ ਵਿਭਾਗ ਨੇ 110 ਕਿਮੀ/ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਉਮੀਦ ਜਤਾਈ ਹੈ। 1139 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ ਸਰਕਾਰੀ ਦਫਤਰ, ਸਕੂਲ ਤੇ ਬਾਜ਼ਾਰ ਵੀ ਬੰਦ ਕਰ ਦਿੱਤੇ ਗਏ ਹਨ।



ਨੈਸ਼ਨਲ ਮੌਸਮ ਸੇਵਾ ਨੇ ਤੂਫਾਨ ਦੇ ਮੱਦੇਨਜ਼ਰ ਕੋਲੋਰਾਡੋ, ਨੈਰਬਾਸਕਾ ਤੇ ਨਾਰਥ-ਸਾਊਥ ਡਕੋਟਾ ਦੇ ਲੋਕਾਂ ਨੂੰ ਸਾਵਧਾਨ ਰਹਿਣ ਨੂੰ ਕਿਹਾ ਹੈ। ਲੋਕਾਂ ਨੂੰ ਘਰਾਂ ਤੋਂ ਨਾ ਨਿਕਲਣ ਤੇ ਯਾਤਰਾ ਨੂੰ ਟਾਲਣ ਦੀ ਅਪੀਲ ਕੀਤੀ ਗਈ ਹੈ। ਜੇਕਰ ਹੋ ਸਕੇ ਤਾਂ ਖਰੀਦਾਰੀ ਵੀ ਘਰ ਨੇ ਨੇੜੇ ਕਰਨ ਨੂੰ ਕਿਹਾ ਗਿਆ ਹੈ।

ਇਹ ਠੰਢ ‘ਚ ਆਉਣ ਵਾਲਾ ਅਜਿਹਾ ਤੂਫਾਨ ਹੈ ਜਿਸ ‘ਚ 24 ਘੰਟੇ ਦੇ ਬੈਰੋਮੀਟ੍ਰਿਕ ਦਬਾਅ 24 ਮਿਲੀਬਾਰ ਡਿੱਗ ਗਿਆ। ਡੇਨਵਰ ਪੁਲਿਸ ਨੂੰ ਤੇਜ਼ ਹਵਾਵਾਂ ਨਾਲ 110 ਐਕਸੀਡੈਂਟ ਹੋਣ ਦੀ ਜਾਣਕਾਰੀ ਮਿਲੀ ਹੈ। ਪੁਲਿਸ ਨੇ ਘਰ ਤੋਂ ਬਾਹਰ ਜਾਣ ਸਮੇਂ ਸਾਵਧਾਨੀ ਵਰਤਣ ਨੂੰ ਕਿਹਾ ਹੈ। ਇਸ ਦੇ ਨਾਲ ਹੀ ਕਾਰ ਦੀ ਹੈੱਡਲਾਈਟਾਂ ਆਨ ਤੇ ਸ਼ੀਸ਼ੇ ਦਾ ਵਾਈਪਰ ਚਾਲੂ ਰੱਖਣ ਨੂੰ ਕਿਹਾ ਹੈ।



ਏਅਰਪੋਰਟ ਦੇ ਬੁਲਾਰੇ ਮੁਤਾਬਕ 1339 ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਡੇਨਵਰ ਦੇ 7 ਕਾਉਂਟੀ ਸਕੂਲਾਂ ‘ਚ ਛੁੱਟੀਆਂ ਤੇ ਸਰਕਾਰੀ ਦਫਤਰ, ਦੁਕਾਨਾਂ ਨੂੰ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ। ਉਧਰ ਡਲਾਸ ‘ਚ ਵੀ ਇੱਕ ਲੱਖ ਲੋਕਾਂ ਦੇ ਘਰਾਂ ‘ਚ ਵੀ ਬਿਜਲੀ ਨਹੀਂ ਹੈ।