ਨਵੀਂ ਦਿੱਲੀ: ਕੇਰਲ ਵਿੱਚ ਲਾਤਵਿਆ ਦੀ 33 ਸਾਲ ਦੀ ਇੱਕ ਔਰਤ ਦੇ ਗ਼ਾਇਬ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। 42 ਸਾਲ ਦੇ ਐਂਡ੍ਰਿਉ ਜਾਰਡਨ ਆਪਣੀ ਪਤਨੀ ਲਿਗਾ ਸਕ੍ਰੋਮਨ ਨੂੰ ਕਈ ਦਿਨਾਂ ਤੋਂ ਲੱਭ ਰਹੇ ਹਨ ਪਰ ਉਨ੍ਹਾਂ ਦਾ ਕੁਝ ਪਤਾ ਨਹੀਂ ਲਗ ਰਿਹਾ। ਉਨ੍ਹਾਂ ਆਪਣੀ ਪਤਨੀ ਦੀ ਸੂਹ ਦੇਣ ਵਾਲੇ ਨੂੰ ਇੱਕ ਲੱਖ ਰੁਪਏ ਦਾ ਇਨਾਮ ਦੇਣ ਦਾ ਵੀ ਐਲਾਨ ਕੀਤਾ ਹੈ।

ਭਾਰਤ ਇਲਾਜ ਕਰਵਾਉਣ ਆਈ ਲਿਗਾ ਪਿਛਲੇ ਸਾਲ ਕੇਰਲ ਦੇ ਕੋਵਲਮ ਵਿੱਚ ਆਈ ਸੀ ਤੇ ਗੁਆਚ ਗਈ। ਐਂਡ੍ਰਿਉ ਨੇ ਦੱਸਿਆ ਕਿ ਉਨ੍ਹਾਂ ਪੁਲਿਸ ਵਿੱਚ ਸ਼ਿਕਾਇਤ ਕੀਤੀ ਤੇ ਪੁਲਿਸ ਨੇ ਦੋ ਦਿਨਾਂ ਵਿੱਚ ਲੱਭਣ ਦਾ ਭਰੋਸਾ ਦਿੱਤਾ ਸੀ। ਲਿਗਾ ਦੀ ਭੈਣ ਨੇ ਵਿਦੇਸ਼ ਮੰਤਰੀ ਤੋਂ ਮਦਦ ਮੰਗੀ ਹੈ।

ਐਂਡ੍ਰਿਉ ਪਿਛਲੇ ਸ਼ਨੀਵਾਰ ਨੂੰ ਕੇਰਲ ਆਏ ਸਨ। ਉਨ੍ਹਾਂ ਦੀ ਪਤਨੀ ਲਿਗਾ 21 ਫਰਵਰੀ ਨੂੰ ਡ੍ਰਿਪੈਸ਼ਨ ਦਾ ਇਲਾਜ ਕਰਵਾਉਣ ਲਈ ਤਿਰੁਵਨੰਤਪੁਰਣ ਆਈ ਸੀ। ਉਹ 21 ਮਾਰਚ ਨੂੰ ਕੋਵਲਮ ਬੀਚ 'ਤੇ ਗਈ ਸੀ। ਇਸ ਤੋਂ ਬਾਅਦ ਲਾਪਤਾ ਹੈ।

[embed]https://twitter.com/pilzeilze/status/976653756380033024[/embed]

ਲਿਗਾ ਦੇ ਨਾਲ ਉਨ੍ਹਾਂ ਦੀ ਭੈਣ ਇਲਜ਼ਾ ਸਕ੍ਰੋਮਨ ਵੀ ਆਈ ਹੋਈ ਹੈ। ਐਂਡ੍ਰਿਉ ਨੇ ਦੱਸਿਆ- ਪੁਲਿਸ ਮੁਤਾਬਿਕ ਲੋਕਾਂ ਨੇ ਮੇਰੀ ਪਤਨੀ ਨੂੰ 18 ਤਰੀਕ ਨੂੰ ਵੇਖਿਆ ਸੀ। ਸਾਨੂੰ ਪੁਲਿਸ ਦੀ ਲੋੜ ਹੈ। ਮੇਰੀ ਪਤਨੀ ਇੱਕ ਸਮਝਦਾਰ ਔਰਤ ਹੈ। ਉਸ ਨੂੰ ਪਤਾ ਹੈ ਕਿ ਰਸਤਾ ਭੁੱਲਣ 'ਤੇ ਕੀ ਕਰਨਾ ਚਾਹੀਦਾ ਹੈ।