ਲਿਬਨਾਨ ਦੇ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਸ਼ਿਪਮੈਂਟ 'ਚ 2,750 ਟਨ ਅਮੋਨੀਅਮ ਨਾਈਟ੍ਰੇਟ ਸੀ। ਧਮਾਕਾ ਕਿਸੇ ਭੂਚਾਲ ਵਾਂਗ ਸੀ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ 240 ਕਿਲੋਮੀਟਰ ਤਕ ਧਮਕ ਮਹਿਸੂਸ ਹੋਈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਬੁੱਧਵਾਰ ਟਵੀਟ ਕਰਕੇ ਘਟਨਾ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਦੇਸੀ ਲਾਹਣ ਬਾਰੇ ਵੱਡੇ ਖੁਲਾਸੇ, ਨਸ਼ੀਲੀਆਂ ਗੋਲ਼ੀਆਂ ਤੇ ਇੰਜੈਕਸ਼ਨ ਨਾਲ ਬਣਦੀ ਦਾਰੂ
ਕਿਸਾਨਾਂ 'ਤੇ ਇੱਕ ਹੋਰ ਮਾਰ, ਖੇਤੀਬਾੜੀ ਮਹਿਕਮੇ ਨੇ ਕੀਤਾ ਚੌਕਸ
ਧਮਾਕੇ ਤੋਂ ਬਾਅਦ ਲੇਬਨਾਨ 'ਚ ਡਿਫੈਂਸ ਕਾਊਂਸਿਲ ਦੀ ਮੀਟਿੰਗ ਹੋਈ। ਇਸ 'ਚ ਰਾਸ਼ਟਰਪਤੀ ਵੀ ਸ਼ਾਮਲ ਹੋਏ। ਬਾਅਦ 'ਚ ਬੁਲਾਰੇ ਨੇ ਕਿਹਾ ਇਹ ਕਿਵੇਂ ਸਵੀਕਾਰ ਕੀਤਾ ਜਾ ਸਕਦਾ ਹੈ ਕਿ ਵੇਅਰਹਾਊਸ 'ਚ 2,750 ਟਨ ਅਮੋਨੀਅਮ ਨਾਈਟ੍ਰੇਟ 6 ਸਾਲ ਤਕ ਰੱਖਿਆ ਰਿਹਾ ਹੋਵੇ ਤੇ ਕਿਸੇ ਨੇ ਸਾਵਧਾਨੀ ਜਾਂ ਸੁਰੱਖਿਆ ਦੇ ਕਦਮ ਤਕ ਨਹੀਂ ਚੁੱਕੇ। ਇਸ ਘਟਨਾ ਤੋਂ ਬਾਅਦ ਦੇਸ਼ 'ਚ ਦੋ ਹਫ਼ਤੇ ਦੀ ਐਮਰਜੈਂਸੀ ਐਲਾਨ ਦਿੱਤੀ ਗਈ।
ਕਾਂਗਰਸ 'ਚ ਬਗਾਵਤ ਮਗਰੋਂ ਕੈਪਟਨ ਦਾ ਵੱਡਾ ਐਲਾਨ
ਸ਼ਮਸ਼ੇਰ ਦੂਲੋ ਦਾ ਸੁਨੀਲ ਜਾਖੜ ਨੂੰ ਕਰਾਰਾ ਜਵਾਬ, ਉਠਾਏ ਵੱਡੇ ਸਵਾਲ
ਲਿਬਨਾਨ ਦੇ ਕਸਟਮ ਵਿਭਾਗ ਨੇ ਘਟਨਾ ਲਈ ਸਿੱਧੇ ਤੌਰ 'ਤੇ ਪੋਰਟ ਚੀਫ ਨੂੰ ਜ਼ਿੰਮੇਵਾਰ ਠਹਿਰਾਇਆ। ਕਸਟਮ ਹੈੱਡ ਬਾਦਰੀ ਦਹੇਰ ਨੇ ਕਿਹਾ "ਮੇਰਾ ਵਿਭਾਗ ਅਮੋਨੀਅਮ ਨਾਈਟ੍ਰੇਟ ਰੱਖਣ ਲਈ ਜ਼ਿੰਮੇਵਾਰ ਨਹੀਂ ਹੈ। ਇਸ ਘਟਨਾ ਲਈ ਪੋਰਟ ਚੀਫ ਹਸਨ ਕੋਰੇਟੇਮ ਜ਼ਿੰਮੇਵਾਰ ਹਨ। ਹਾਲਾਂਕਿ ਪੋਰਟ ਚੀਫ ਨੇ ਅਜੇ ਤਕ ਇਸ 'ਤੇ ਪ੍ਰਤੀਕਿਰਿਆ ਨਹੀਂ ਦਿੱਤੀ।"
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ