World Longest Car Limousine: ਦੁਨੀਆ ਵਿੱਚ ਬਹੁਤ ਸਾਰੀਆਂ ਲਗਜ਼ਰੀ ਅਤੇ ਮਹਿੰਗੀਆਂ ਕਾਰਾਂ ਮੌਜੂਦ ਹਨ। ਪਰ ਅਸੀਂ ਤੁਹਾਨੂੰ ਇਕ ਅਜਿਹੀ ਕਾਰ ਬਾਰੇ ਦੱਸ ਰਹੇ ਹਾਂ ਜਿਸ ਦੇ ਫੀਚਰਸ ਤੁਹਾਨੂੰ ਹੈਰਾਨ ਕਰ ਦੇਣਗੇ। ਇਸ ਕਾਰ ਵਿੱਚ ਸਵਿਮਿੰਗ ਪੂਲ, ਹੈਲੀਪੈਡ, ਥੀਏਟਰ ਵਰਗੀਆਂ ਸਹੂਲਤਾਂ ਹਨ।


ਇੰਨਾ ਹੀ ਨਹੀਂ ਕਾਰ 'ਚ 75 ਲੋਕ ਇਕੱਠੇ ਬੈਠ ਸਕਦੇ ਹਨ। ਇਸ ਕਾਰ ਨੂੰ ਦੁਨੀਆ ਦੀ ਸਭ ਤੋਂ ਲੰਬੀ ਕਾਰ ਦੱਸਿਆ ਜਾ ਰਿਹਾ ਹੈ। ਇਸ ਦੀ ਲੰਬਾਈ 100 ਫੁੱਟ ਹੈ। ਇਸ ਕਾਰ ਦਾ ਨਾਂ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਵੀ ਦਰਜ ਹੈ। ਇਸ ਕਾਰ ਨੇ 1986 ਦਾ ਆਪਣਾ ਹੀ ਰਿਕਾਰਡ ਤੋੜ ਕੇ ਗਿਨੀਜ਼ ਬੁੱਕ 'ਚ ਜਗ੍ਹਾ ਬਣਾਈ ਸੀ। ਕੈਲੀਫੋਰਨੀਆ ਦੇ ਸ਼ਹਿਰ Burbank ਵਿੱਚ ਪਹਿਲੀ ਵਾਰ ਇਸ ਗੱਡੀ ਨੂੰ ਸਾਲ 1986 ਵਿੱਚ ਬਣਾਇਆ ਗਿਆ ਸੀ।



ਇਸ ਕਾਰ ਨੂੰ Jay Ohrberg ਨੇ The American Dream ਤੋਂ ਬਣਾਇਆ ਹੈ। ਉਸ ਸਮੇਂ ਇਸ ਕਾਰ ਦੀ ਲੰਬਾਈ 18.28 (60 ਫੁੱਟ) ਸੀ। ਇਸ ਕਾਰ ਵਿੱਚ ਫਾਇਰ ਅਤੇ ਇੱਕ ਰੀਅਰ V8 ਇੰਜਣ ਜੋੜਿਆ ਗਿਆ ਸੀ। ਇਸ ਦੇ ਨਾਲ ਹੀ ਇਸ ਕਾਰ ਨੂੰ ਚਲਾਉਣ ਲਈ 26 ਪਹੀਏ ਵਰਤੇ ਗਏ ਹਨ। ਬਾਅਦ ਵਿੱਚ Jay Ohrberg ਨੇ ਇਸ Limo ਨੂੰ ਹੋਰ ਵੀ ਵੱਡਾ ਕਰ ਦਿੱਤਾ।


ਇਹ ਵੀ ਪੜ੍ਹੋ: 23 ਸਾਲ ਬਾਅਦ ਪਰਤਿਆ ਆਪਣੇ ਮੁਲਕ, ਪਾਸਪੋਰਟ ਗੁਆਚਣ ਤੋਂ ਬਾਅਦ ਲੇਬਨਾਨ 'ਚ ਫਸਿਆ ਪੰਜਾਬੀ ਇਦਾਂ ਪਹੁੰਚਿਆ ਆਪਣੇ ਘਰ


ਕਾਰ ਦੀ ਲੰਬਾਈ ਦੀ ਗੱਲ ਕਰੀਏ ਤਾਂ ਇੱਕ ਸਾਧਾਰਨ ਕਾਰ ਦੀ ਲੰਬਾਈ 3.6 ਮੀਟਰ ਤੋਂ 4.2 ਮੀਟਰ ਦੇ ਵਿਚਕਾਰ ਆਉਂਦੀ ਹੈ। ਦੁਨੀਆ ਦੀ ਸਭ ਤੋਂ ਲੰਬੀ ਕਾਰ 100 ਮੀਟਰ ਹੈ। ਜੇਕਰ ਅਸੀਂ ਇਸ ਕਾਰ ਦੀ ਲੰਬਾਈ ਦੀ ਤੁਲਨਾ ਕਰੀਏ, ਤਾਂ 12 ਸਮਾਰਟ ਫੋਰ ਟੂ ਵਾਹਨ ਇੱਕ ਸਿੱਧੀ ਲਾਈਨ ਵਿੱਚ ਪਾਰਕ ਕੀਤੇ ਜਾ ਸਕਦੇ ਹਨ। ਦ ਅਮਰੀਕਨ ਡਰੀਮ Limousine ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਇਸ ਨੂੰ ਕਿੰਗਜ਼ ਕਾਰ ਕਿਹਾ ਜਾ ਸਕਦਾ ਹੈ।


ਦੁਨੀਆ ਦੀ ਇਸ ਸਭ ਤੋਂ ਲੰਬੀ ਕਾਰ ਵਿੱਚ ਇੱਕ ਵੱਡਾ ਵਾਟਰ ਬੈੱਡ, ਡਰਾਈਵਿੰਗ ਬੋਰਡ ਦੇ ਨਾਲ ਸਵਿਮਿੰਗ ਪੂਲ, ਜੈਕੂਜ਼ੀ, ਬਾਥਟਬ, ਮਿੰਨੀ ਗੋਲਫ-ਕੋਰਸ ਅਤੇ ਇੱਕ ਹੈਲੀਪੈਡ ਵੀ ਸ਼ਾਮਲ ਹੈ। ਇਸ ਕਾਰ ਵਿੱਚ 75 ਤੋਂ ਵੱਧ ਲੋਕ ਇਕੱਠੇ ਬੈਠ ਸਕਦੇ ਹਨ।


ਦਿ ਅਮਰੀਕਨ ਡ੍ਰੀਮ ਦੇ ਨਿਰਮਾਤਾਵਾਂ ਵਿੱਚੋਂ ਇੱਕ ਮਾਈਕਲ ਮੈਨਿੰਗ ਦੇ ਮੁਤਾਬਕ ਇਸ ਕਾਰ ਵਿੱਚ ਲਗਾਏ ਗਏ ਹੈਲੀਪੈਡ ਨੂੰ ਸਟੀਲ ਬਰੈਕਟਸ ਨਾਲ ਜੋੜਿਆ ਗਿਆ ਹੈ, ਜਿਸ ਨੂੰ ਲਗਾਉਣ ਵਿੱਚ ਪੰਜ ਹਜ਼ਾਰ ਪੌਂਡ ਖਰਚ ਆਏ ਹਨ। ਇਹ ਕਾਰ ਦਿਖਣ 'ਚ ਲਗਜ਼ਰੀ ਨਹੀਂ ਹੈ ਪਰ ਇਸ ਕਾਰ 'ਚ ਆਰਾਮ ਦੀਆਂ ਸਾਰੀਆਂ ਸੁਵਿਧਾਵਾਂ ਦਿੱਤੀਆਂ ਗਈਆਂ ਹਨ। ਇਸ ਕਾਰ ਵਿੱਚ ਕਈ ਟੈਲੀਵਿਜ਼ਨ ਲਗਾਏ ਗਏ ਹਨ, ਇੱਕ ਫਰਿੱਜ ਵੀ ਦਿੱਤਾ ਗਿਆ ਹੈ ਅਤੇ ਇੱਕ ਟੈਲੀਫੋਨ ਵੀ ਲਗਾਇਆ ਗਿਆ ਹੈ।


ਇਹ ਵੀ ਪੜ੍ਹੋ: ਅੱਜ ਪੰਜਾਬ ਅਤੇ ਚੰਡੀਗੜ੍ਹ 'ਚ ਨਹੀਂ ਪਵੇਗਾ ਮੀਂਹ, ਆਉਣ ਵਾਲੇ ਦੋ ਦਿਨਾਂ 'ਚ ਇਦਾਂ ਦਾ ਰਹੇਗਾ ਮੌਸਮ