ਮੁੰਡੇ ਨੇ ਏਅਰਹੋਸਟੈੱਸ ਨੂੰ ਹਵਾ 'ਚ ਕੀਤਾ ਪ੍ਰੋਪੋਜ਼, ਅੱਗੇ ਜੋ ਹੋਇਆ ਕਿਸੇ ਨੇ ਸੋਚਿਆ ਨਹੀਂ ਹੋਣਾ
ਏਬੀਪੀ ਸਾਂਝਾ | 16 Sep 2018 05:05 PM (IST)
ਨਵੀਂ ਦਿੱਲੀ: ਕਹਿੰਦੇ ਹਨ ਪਿਆਰ ਅੰਨ੍ਹਾ ਹੁੰਦਾ ਹੈ ਤੇ ਅਕਸਰ ਪ੍ਰੇਮੀ ਜੋਸ਼ ਵਿੱਚ ਹੋਸ਼ ਗੁਆ ਬੈਠਦੇ ਹਨ। ਕੁਝ ਅਜਿਹਾ ਹੀ ਇੱਕ ਏਅਰ ਹੋਸਟੈੱਸ ਨਾਲ ਵਾਪਰਿਆ। ਉਸ ਨੇ ਪ੍ਰੋਪੋਜ਼ਲ ਸਵੀਕਾਰ ਕਰਕੇ ਆਪਣੇ ਗਲ ਮੁਸੀਬਤ ਪਾ ਲਈ ਤੇ ਨੌਕਰੀ ਤੋਂ ਵੀ ਹੱਥ ਧੋਣੇ ਪਏ। ਇਸ ਘਟਨਾ ਦੀ ਵੀਡੀਓ ਵੀ ਕਾਫੀ ਵਾਇਰਲ ਹੋ ਰਹੀ ਹੈ। ਚਾਇਨਾ ਈਸਟਰਨ ਏਅਰਲਾਈਨਜ਼ ਨੇ ਆਪਣੀ ਏਅਰ ਹੋਸਟੈੱਸ ਨੂੰ ਆਪਣੇ ਮੁਸਾਫ਼ਰਾਂ ਦੀ ਸੁਰੱਖਿਆ ਨਾਲ ਸਮਝੌਤਾ ਕਰਨ ਤੇ ਉਨ੍ਹਾਂ ਨੂੰ ਖ਼ਤਰੇ ਵਿੱਚ ਪਾਉਣ ਦੇ ਦੋਸ਼ਾਂ ਹੇਠ ਨੌਕਰੀ ਤੋਂ ਕੱਢ ਦਿੱਤਾ ਹੈ। ਦਰਅਸਲ, ਉਸ ਨੇ ਆਪਣੇ ਪ੍ਰੇਮੀ ਵੱਲੋਂ ਵਿਆਹ ਦੀ ਪੇਸ਼ਕਸ਼ ਨੂੰ ਆਪਣੀ ਡਿਊਟੀ ਦੌਰਾਨ ਸਵੀਕਾਰ ਕਰ ਲਿਆ ਸੀ। ਇਹ ਘਟਨਾ ਬੀਤੀ ਮਈ ਮਹੀਨੇ ਦੀ ਹੈ ਜਦ ਉਡਾਨ ਭਰਨ ਤੋਂ ਅੱਧੇ ਘੰਟੇ ਬਾਅਦ ਏਅਰਹੋਸਟੈੱਸ ਦਾ ਪ੍ਰੇਮੀ ਗੋਡਿਆਂ ਭਾਰ ਬਹਿ ਗਿਆ ਤੇ ਉਸ ਨੂੰ ਵਿਆਹ ਲਈ ਪ੍ਰੋਪੋਜ਼ ਕਰਨ ਲੱਗਾ। ਇਹ ਰੁਮਾਂਟਿਕ ਘੜੀ ਦੇਖ ਕੇ ਤਕਰੀਬਨ ਸਾਰੇ ਮੁਸਾਫ਼ਰ ਖੁਸ਼ ਹੋ ਗਏ ਤੇ ਏਅਰਹੋਸਟੈੱਸ ਨੇ ਵੀ ਆਪਣੇ ਪ੍ਰੇਮੀ ਦੇ ਇਸ ਅੰਦਾਜ਼ ਤੋਂ ਖੁਸ਼ ਹੋ ਕੇ ਉਸ ਨੂੰ ਹਾਂ ਕਰ ਦਿੱਤੀ। ਦੋਵਾਂ ਪ੍ਰੇਮੀਆਂ ਦੇ ਇਹ ਖੁਸ਼ੀ ਦੇ ਪਲ ਕੁਝ ਹੀ ਦਿਨਾਂ ਬਾਅਦ ਪ੍ਰੇਸ਼ਾਨੀ ਦਾ ਸਬੱਬ ਜ਼ਰੂਰ ਬਣੇ ਹੋਣਗੇ, ਜਦ ਏਅਰਲਾਈਨ ਨੇ ਆਪਣੀ ਏਅਰਹੋਸਟੈੱਸ ਨੂੰ ਨੌਕਰੀ ਤੋਂ ਬਰਖ਼ਾਸਤ ਕਰਨ ਦਾ ਹੁਕਮ ਦੇ ਦਿੱਤਾ। ਏਅਰਲਾਈਨਜ਼ ਨੇ ਕਿਹਾ ਕਿ ਕੋਈ ਅਜਿਹਾ ਆਪਣੀ ਨਿੱਜੀ ਜ਼ਿੰਦਗੀ ਵਿੱਚ ਕਰ ਸਕਦਾ ਹੈ, ਪਰ ਇਹ ਵਤੀਰਾ ਬੇਹੱਦ ਗ਼ੈਰਜ਼ਿੰਮੇਵਾਰਾਨਾ ਸੀ ਤੇ ਆਪਣੇ ਮੁਸਾਫ਼ਰਾਂ ਲਈ ਖਲਬਲੀ ਦਾ ਸਬੱਬ ਵੀ ਬਣਿਆ। ਦੇਖੋ ਵੀਡੀਓ-