79 ਸਾਲਾ ਬਾਬੇ ਨੇ ਕੀਤੇ 93 ਕਤਲ, ਔਰਤਾਂ ਨੂੰ ਬਣਾਉਂਦਾ ਸੀ ਨਿਸ਼ਾਨਾ
ਏਬੀਪੀ ਸਾਂਝਾ | 08 Oct 2019 11:52 AM (IST)
ਵਾਸ਼ਿੰਗਟਨ: ਅਮਰੀਕਾ ਵਿੱਚ ਦਿਲ ਦਹਿਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ 79 ਵਰ੍ਹਿਆਂ ਦੇ ਬਜ਼ੁਰਗ ਨੇ 93 ਕਤਲ ਕਬੂਲੇ ਹਨ। ਉਸ ਨੇ ਦਾਅਵਾ ਕੀਤਾ ਹੈ ਕਿ ਉਹ ਜ਼ਿਆਦਾਤਰ ਔਰਤਾਂ ਨੂੰ ਹੀ ਨਿਸ਼ਾਨਾ ਬਣਾਉਂਦਾ ਸੀ।
ਵਾਸ਼ਿੰਗਟਨ: ਅਮਰੀਕਾ ਵਿੱਚ ਦਿਲ ਦਹਿਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ 79 ਵਰ੍ਹਿਆਂ ਦੇ ਬਜ਼ੁਰਗ ਨੇ 93 ਕਤਲ ਕਬੂਲੇ ਹਨ। ਉਸ ਨੇ ਦਾਅਵਾ ਕੀਤਾ ਹੈ ਕਿ ਉਹ ਜ਼ਿਆਦਾਤਰ ਔਰਤਾਂ ਨੂੰ ਹੀ ਨਿਸ਼ਾਨਾ ਬਣਾਉਂਦਾ ਸੀ। ਇਸ ਬਾਰੇ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐਫਬੀਆਈ) ਨੇ ਦੱਸਿਆ ਕਿ 79 ਵਰ੍ਹਿਆਂ ਦੇ ਬਜ਼ੁਰਗ ਸੈਮੂਅਲ ਲਿਟਲ ਨੇ 50 ਹੱਤਿਆਵਾਂ ਕੀਤੀਆਂ ਸਨ। ਇਹ ਅਮਰੀਕੀ ਇਤਿਹਾਸ ਦਾ ਸਭ ਤੋਂ ਖ਼ਤਰਨਾਕ ਸੀਰੀਅਲ ਕਿਲਰ ਬਣ ਗਿਆ ਹੈ। ਐਫਬੀਆਈ ਨੇ ਕਿਹਾ ਕਿ ਉਸ ਨੇ 1970 ਤੋਂ 2005 ਵਿਚਕਾਰ 93 ਕਤਲ ਕਬੂਲੇ ਹਨ ਜਿਨ੍ਹਾਂ ’ਚੋਂ ਜ਼ਿਆਦਾਤਰ ਮਹਿਲਾਵਾਂ ਸ਼ਾਮਲ ਸਨ। ਉਂਜ ਜਾਂਚਕਾਰਾਂ ਨੇ ਉਸ ਦੀ ਸਿਰਫ਼ 50 ਹੱਤਿਆਵਾਂ ’ਚ ਸ਼ਮੂਲੀਅਤ ਦੀ ਤਸਦੀਕ ਕੀਤੀ ਹੈ। ਉਨ੍ਹਾਂ ਆਪਣੀ ਵੈੱਬਸਾਈਟ ’ਤੇ ਇਸ ਬਾਬਤ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਕੁਝ ਲਾਸ਼ਾਂ ਮਿਲੀਆਂ ਹੀ ਨਹੀਂ। ਲਿਟਲ ਤਿੰਨ ਹੱਤਿਆਵਾਂ ਦੇ ਮਾਮਲੇ ’ਚ 2014 ਤੋਂ ਉਮਰ ਭਰ ਲਈ ਜੇਲ੍ਹ ’ਚ ਬੰਦ ਹੈ।