ਇਹ ਵੀ ਪੜ੍ਹੋ: ਨਿਰੰਕਾਰੀਆਂ ਦੇ ਡੇਰੇ 'ਤੇ ਗ੍ਰਨੇਡ ਹਮਲਾ, ਤਿੰਨ ਮੌਤਾਂ 19 ਜ਼ਖ਼ਮੀ
ਸਾਬਕਾ ਮੰਤਰੀ ਨੇ ਐਤਵਾਰ ਵਾਲੇ ਧਮਾਕੇ ਨੂੰ 13 ਅਪਰੈਲ, 1978 ਵਾਲੇ ਦਿਨ ਅੰਮ੍ਰਿਤਸਰ ਵਿੱਚ ਹੀ ਸਿੱਖਾਂ ਤੇ ਨਿਰੰਕਾਰੀਆਂ ਦਰਮਿਆਨ ਵਾਪਰੀ ਪਹਿਲੀ ਹਿੰਸਕ ਘਟਨਾ ਨਾਲ ਜੋੜ ਕੇ ਪੇਸ਼ ਕੀਤਾ। 40 ਸਾਲ ਪਹਿਲਾਂ ਵਾਪਰੀ ਇਸ ਘਟਨਾ ਵਿੱਚ 13 ਸਿੱਖ ਤੇ ਤਿੰਨ ਨਿਰੰਕਾਰੀਆਂ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਪੰਜਾਬ ਵਿੱਚ ਵੱਡੇ ਪੱਧਰ 'ਤੇ ਅੱਤਵਾਦ ਫੈਲ ਗਿਆ ਸੀ।

ਤਿਵਾੜੀ ਨੇ ਕਿਹਾ ਕਿ ਪਿਛਲੇ ਤਿੰਨ ਦਹਾਕਿਆਂ ਤੋਂ ਪੰਜਾਬ, ਪਾਕਿਸਤਾਨ ਦੇ ਰਡਾਰ ਤੋਂ ਦੂਰ ਸੀ, ਪਰ ਹੁਣ ਅਮਰੀਕਾ ਵੱਲੋਂ ਵਧਦੇ ਦਬਾਅ ਦੇ ਚੱਲਦਿਆਂ ਉਸ ਨੇ ਅਫ਼ਗਾਨਿਸਤਾਨ ਵਾਲੀ ਹੱਦ 'ਤੇ ਬੈਠੇ ਅੱਤਵਾਦੀਆਂ ਨਾਲ ਤਾਂ ਸਖ਼ਤੀ ਸ਼ੁਰੂ ਕਰ ਦਿੱਤੀ ਹੈ ਪਰ ਭਾਰਤ ਵਿੱਚ ਆਪਣੀ ਖਾਨਾਜੰਗੀ ਨੂੰ ਖ਼ਤਮ ਨਹੀਂ ਕਰਨਾ ਚਾਹੁੰਦਾ। ਤਿਵਾੜੀ ਨੇ ਪਿਛਲੇ ਸਮੇਂ ਵਿੱਚ ਗੁਰਦਾਸਪੁਰ ਦੇ ਦੀਨਾਨਗਰ ਤੇ ਪਠਾਨਕੋਟ 'ਚ ਹਵਾਈ ਫ਼ੌਜ ਦੇ ਬੇਸ ਉੱਪਰ ਹੋਏ ਦਹਿਸ਼ਤੀ ਹਮਲੇ ਆਈਐਸਆਈ ਦੀ ਘਿਨਾਉਣੀ ਸਾਜ਼ਿਸ਼ ਕਰਾਰ ਦਿੱਤਾ।
ਸਬੰਧਤ ਖ਼ਬਰ: ਗ੍ਰਨੇਡ ਹਮਲੇ ਦੀ ਸਾਜ਼ਿਸ਼ ਬੇਨਕਾਬ ਕਰਦੀਆਂ ਦੇਖੋ Exclusive ਤਸਵੀਰਾਂ
ਤਿਵਾੜੀ ਮੁਤਾਬਕ ਸੰਨ 1981 ਵਿੱਚ ਤਤਕਾਲੀ ਐਮਪੀ ਲਾਲਾ ਜਗਤ ਨਾਰਾਇਣ ਦੇ ਕਤਲ ਦੀ ਤਰਜ਼ 'ਤੇ ਤਿੰਨ ਦਹਾਕਿਆਂ ਬਾਅਦ ਲੁਧਿਆਣਾ ਦੇ ਆਰਐਸਐਸ ਲੀਡਰ ਵਿਪਨ ਸ਼ਰਮਾ ਤੇ ਜਲੰਧਰ ਦੇ ਰਵਿੰਦਰ ਗੋਸਾਈਂ ਦੀਆਂ ਹੱਤਿਆਵਾਂ ਤੇ ਹੁਣ ਨਿਰੰਕਾਰੀਆਂ ਨੂੰ ਨਿਸ਼ਾਨਾ ਬਣਾਉਣ ਨੂੰ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐਸਆਈ ਦੇ ਏਜੰਡੇ 'ਚੋਂ ਨਿਕਲੀਆਂ ਘਟਨਾਵਾਂ ਹਨ।
ਇਹ ਵੀ ਪੜ੍ਹੋ: ਨਿਰੰਕਾਰੀ ਡੇਰੇ 'ਚ ਗ੍ਰਨੇਡ ਹਮਲੇ ਬਾਰੇ ਅਹਿਮ ਖੁਲਾਸੇ