ਨਵੀਂ ਦਿੱਲੀ: ਇੰਟਰਨੈੱਟ (Internet) ਦੀ ਦੁਨੀਆ 'ਚ ਹਰ ਰੋਜ਼ ਕਈ ਵੀਡੀਓਜ਼ ਸੁਰਖੀਆਂ ਬਟੋਰਦੇ ਹਨ, ਜਿਨ੍ਹਾਂ 'ਚੋਂ ਕੁਝ ਲੋਕਾਂ ਨੂੰ ਖੂਬ ਹਸਾਉਂਦੇ ਹਨ ਤਾਂ ਕੁਝ ਉਨ੍ਹਾਂ ਨੂੰ ਡਰਾਉਂਦੇ ਵੀ ਹਨ। ਅਜਿਹਾ ਹੀ ਇਕ ਵੀਡੀਓ ਬ੍ਰਾਜ਼ੀਲ (Brazil) ਤੋਂ ਸਾਹਮਣੇ ਆਇਆ, ਜਿੱਥੇ ਤੇਜ਼ ਪਾਣੀ ਦੇ ਤੇਜ਼ ਵਹਾਅ 'ਚ ਇਕ ਪੁਲ਼ ਵਹਿ ਗਿਆ। ਇਹ ਸਾਰਾ ਦ੍ਰਿਸ਼ ਕੈਮਰੇ 'ਚ ਕੈਦ ਹੋ ਗਿਆ, ਜੋ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਲੋਕਾਂ ਨੇ ਇਸ ਵੀਡੀਓ ਨੂੰ ਕਾਫੀ ਸ਼ੇਅਰ ਵੀ ਕੀਤਾ ਹੈ।



ਇਸ ਵੀਡੀਓ 'ਚ ਲੋਕਾਂ ਨੇ ਬਹੁਤ ਹੀ ਡਰਾਉਣਾ ਸੀਨ ਦੇਖਿਆ, ਜਿਸ ਨੂੰ ਦੇਖ ਕੇ ਹਰ ਕੋਈ ਪ੍ਰੇਸ਼ਾਨ ਹੈ। ਵੀਡੀਓ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਸ਼ਹਿਰ ਦੇ ਵਿਚਕਾਰ ਪਾਣੀ ਦੇ ਤੇਜ਼ ਵਹਾਅ 'ਤੇ ਇੱਕ ਪੁਲ਼ ਬਣਿਆ ਹੋਇਆ ਹੈ ਤੇ ਲੋਕ ਉਸ 'ਤੇ ਪੈਦਲ ਜਾ ਰਹੇ ਹਨ ਪਰ ਉਨ੍ਹਾਂ ਨੂੰ ਕੀ ਪਤਾ ਕਿ ਅਗਲੇ ਕੁਝ ਪਲਾਂ ਵਿੱਚ ਉਨ੍ਹਾਂ ਨਾਲ ਕਿਹੜੀ ਭਿਆਨਕ ਘਟਨਾ ਵਾਪਰਨ ਵਾਲੀ ਹੈ। ਲੋਕਾਂ ਦੀ ਆਵਾਜਾਈ ਦੌਰਾਨ ਪੁਲ਼ ਅਚਾਨਕ ਟੁੱਟ ਜਾਂਦਾ ਹੈ ਤੇ ਪੁਲ ’ਤੇ ਪੈਦਲ ਚੱਲਣ ਵਾਲੇ ਲੋਕ ਕੁਝ ਹੀ ਸਕਿੰਟਾਂ 'ਚ ਪਾਣੀ 'ਚ ਰੁੜ੍ਹ ਜਾਂਦੇ ਹਨ।



ਵੀਡੀਓ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਪੁਲ਼ ਪਾਣੀ ਦੇ ਤੇਜ਼ ਵਹਾਅ 'ਚ ਵਹਿ ਗਿਆ। ਕਾਰ ਦੇ ਕੋਲ ਖੜ੍ਹਾ ਵਿਅਕਤੀ ਵੀ ਡਰਦੇ ਮਾਰੇ ਇੱਕ ਪਾਸੇ ਚਲਾ ਜਾਂਦਾ ਹੈ ਪਰ ਪਾਣੀ ਦਾ ਵਹਾਅ ਇੰਨਾ ਤੇਜ਼ ਹੁੰਦਾ ਹੈ ਕਿ ਉਹ ਉਸ ਨੂੰ ਆਪਣੇ ਨਾਲ ਲੈ ਜਾਂਦਾ ਹੈ, ਜਿਸ ਕਾਰਨ ਕੋਈ ਵੀ ਉਸ ਦੀ ਮਦਦ ਲਈ ਅੱਗੇ ਨਹੀਂ ਆਉਂਦਾ। ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ ਨੂੰ ਦੇਖ ਕੇ ਕਈ ਲੋਕ ਹੈਰਾਨ ਰਹਿ ਗਏ।

ਜਿਵੇਂ ਹੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਹੋਈ ਤਾਂ ਲੋਕਾਂ ਨੇ ਤੇਜ਼ੀ ਨਾਲ ਆਪਣੀ ਪ੍ਰਤੀਕਿਰਿਆ ਦਰਜ ਕਰਨੀ ਸ਼ੁਰੂ ਕਰ ਦਿੱਤੀ। ਵੀਡੀਓ ਦੇਖਣ ਤੋਂ ਬਾਅਦ ਇੱਕ ਯੂਜ਼ਰ ਨੇ ਲਿਖਿਆ ਕਿ ਅਜਿਹਾ ਸੀਨ ਦੇਖ ਕੇ ਕੋਈ ਵੀ ਕੰਬ ਜਾਵੇਗਾ। ਇਸ ਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਲਿਖਿਆ ਕਿ ਮੈਂ ਇਸ ਵੀਡੀਓ ਨੂੰ ਦੇਖ ਕੇ ਹੈਰਾਨ ਰਹਿ ਗਿਆ। ਇਹ ਅੰਦਾਜ਼ਾ ਲਗਾਉਣਾ ਵੀ ਬਹੁਤ ਮੁਸ਼ਕਲ ਹੈ, ਉਥੋਂ ਦਾ ਖੌਫਨਾਕ ਮੰਜ਼ਰ ਕੀ ਹੋਵੇਗਾ



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:



 


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904