ਇਸਲਾਮਾਬਾਦ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਧੀ ਮਰੀਅਮ ਨਵਾਜ਼ ਨੇ ਇਮਰਾਨ ਸਰਕਾਰ ਉੱਤੇ ਵੱਡਾ ਦੋਸ਼ ਲਾਇਆ ਹੈ। ਮੁਸਲਿਮ ਲੀਗ ਨਵਾਜ਼ ਪਾਰਟੀ ਦੇ ਮੀਤ ਪ੍ਰਧਾਨ ਮਰੀਅਮ ਨਵਾਜ਼ ਅਨੁਸਾਰ ਜੇਲ੍ਹ ਦੇ ਜਿਹੜੇ ਸੈੱਲ ’ਚ ਉਨ੍ਹਾਂ ਨੂੰ ਰੱਖਿਆ ਗਿਆ ਸੀ, ਉੱਥੇ ਖ਼ੁਫ਼ੀਆ ਕੈਮਰੇ ਲਾਏ ਹੋਏ ਸਨ। ਇੱਥੋਂ ਤੱਕ ਕਿ ਉਨ੍ਹਾਂ ਦੇ ਵਾਸ਼ਰੂਮ ਵਿੱਚ ਵੀ ਕੈਮਰੇ ਲੱਗੇ ਹੋਏ ਸਨ। ਉਨ੍ਹਾਂ ਇਹ ਸਭ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ। ਉਹ ਪਿਛਲੇ ਸਾਲ ਚੌਧਰੀ ਸ਼ੂਗਰ ਮਿਲਜ਼ ਮਾਮਲੇ ’ਚ ਗ੍ਰਿਫ਼ਤਾਰ ਹੋਣ ਤੋਂ ਬਾਅਦ ਜੇਲ੍ਹ ’ਚ ਕੱਟੇ ਦਿਨਾਂ ਦੀਆਂ ਆਪਣੀਆਂ ਪ੍ਰੇਸ਼ਾਨੀਆਂ ਬਾਰੇ ਗੱਲ ਕਰ ਰਹੇ ਸਨ।
ਮਰੀਅਮ ਨੇ ਇਮਰਾਨ ਸਰਕਾਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿ ਉਹ ਦੋ ਵਾਰ ਜੇਲ੍ਹ ਜਾ ਚੁੱਕੇ ਹਨ ਤੇ ਹਿਰਾਸਤ ਵਿੱਚ ਰਹਿਣ ਦੌਰਾਨ ਆਪਣੇ ਤੇ ਹੋਰ ਮਹਿਲਾ ਕੈਦਣਾਂ ਨਾਲ ਹੋਣ ਵਾਲੇ ਵਿਵਹਾਰ ਬਾਰੇ ਜੇ ਉਹ ਖੁੱਲ੍ਹ ਕੇ ਕੁਝ ਕਹਿਣਗੇ, ਤਾਂ ਸਰਕਾਰ ਚਲਾਉਣ ਵਾਲਿਆਂ ਨੂੰ ਆਪਣਾ ਚਿਹਰਾ ਲੁਕਾਉਣ ਲਈ ਵੀ ਕਿਤੇ ਥਾਂ ਨਹੀਂ ਲੱਭਣੀ। ਮਰੀਅਮ ਨੇ ਕਿਹਾ ਕਿ ਜੇ ਅਧਿਕਾਰੀ ਇੱਕ ਕਮਰੇ ’ਚ ਘੁਸ ਕੇ ਉਨ੍ਹਾਂ ਦੇ ਪਿਤਾ ਨਵਾਜ਼ ਸ਼ਰੀਫ਼ ਦੇ ਸਾਹਮਣੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਸਕਦੇ ਹਨ ਤੇ ਉਨ੍ਹਾਂ ਉੱਤੇ ਨਿਜੀ ਹਮਲੇ ਕਰ ਸਕਦੇ ਹਨ, ਤਾਂ ਪਾਕਿਸਤਾਨ ਵਿੱਚ ਕੋਈ ਵੀ ਔਰਤ ਸੁਰੱਖਿਅਤ ਨਹੀਂ ਹੈ।
ਜੀਓ ਨਿਊਜ਼ ਅਨੁਸਾਰ ਮਰੀਅਮ ਨਵਾਜ਼ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਸੰਵਿਧਾਨ ਦੇ ਘੇਰੇ ਵਿੱਚ ਰਹਿ ਕੇ ਫ਼ੌਜ ਨਾਲ ਗੱਲਬਾਤ ਲਈ ਤਿਆਰ ਹੈ; ਬਸ਼ਰਤੇ ਇਸ ਵੇਲੇ ਸੱਤਾ ਚਲਾ ਰਹੀ ਇਮਰਾਨ ਸਰਕਾਰ ਨੂੰ ਲਾਂਭੇ ਕੀਤਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਪਾਕਿਸਤਾਨ ਡੈਮੋਕ੍ਰੈਟਿਕ ਮੂਵਮੈਂਟ ਦੇ ਮੰਚ ਰਾਹੀਂ ਗੱਲਬਾਤ ਹੋ ਸਕਦੀ ਹੈ ਪਰ ਅਜਿਹੀ ਕੋਈ ਗੱਲਬਾਤ ਚੁੱਪ-ਚੁਪੀਤੇ ਨਹੀਂ ਹੋਵੇਗੀ।
ਸੰਨੀ ਦਿਓਲ ਕਿਸਾਨਾਂ ਦੇ ਹੱਕ ’ਚ ਕਦੋਂ ਚੁੱਕਣਗੇ ਆਪਣਾ ਢਾਈ ਕਿਲੋ ਦਾ ਹੱਥ?
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ