ਹਾਲੀਵੁੱਡ ਅਦਾਕਾਰਾ ਤੇ ਅਮਰੀਕੀ ਗਾਇਕਾ ਮੈਰੀ ਮਿਲਬੇਨ ਨੇ ਬੁੱਧਵਾਰ ਦੁਨੀਆਂ ਭਰ ਦੇ ਲੋਕਾਂ ਨੂੰ ਖਾਸ ਤਰੀਕੇ ਨਾਲ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦਿਤੀਆਂ। ਮਿਲਬੇਨ ਨੇ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਲਈ ਓਮ 'ਜੈ ਜਗਦੀਸ਼ ਹਰੇ'....ਨੂੰ ਆਪਣੀ ਆਵਾਜ਼ 'ਚ ਗਾਕੇ ਇਕ ਵੀਡੀਓ ਸ਼ੇਅਰ ਕੀਤਾ। 'ਓਮ ਜੈ ਜਗੀਦਸ਼ ਹਰੇ'.....ਇਕ ਹਿੰਦੀ ਭਜਨ ਹੈ।
ਇਹ ਵੀਡੀਓ ਦੇ ਆਉਣ ਤੋਂ ਬਾਅਦ ਯੂ-ਟਿਊਬ 'ਤੇ ਛਾਅ ਗਿਆ। ਇਸ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਯੂਜ਼ਰਸ ਇਸ ਗੀਤ ਲਈ ਮਿਲਬੇਨ ਦੀ ਤਾਰੀਫ ਵੀ ਕਰ ਰਹੇ ਹਨ। ਇਸ 'ਚ ਉਹ ਭਾਰਤੀ ਰਵਾਇਤੀ ਪੋਸ਼ਾਕ ਪਹਿਨੇ ਨਜ਼ਰ ਆ ਰਹੀ ਹੈ।
ਸਿੰਗਰ ਮਿਲਬੇਨ ਨੇ ਬੁੱਧਵਾਰ ਨੂੰ ਆਪਣੇ ਟਵਿੱਟਰ ਅਕਾਊਂਟ 'ਤੇ ਵੀਡੀਓ ਦੀ ਇਕ ਕਲਿੱਪ ਸ਼ੇਅਰ ਕੀਤੀ। ਕਲਿੱਪ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਲਿਖਿਆ, 'ਦੀਵਾਲੀ 2020 ਦੇ ਲਈ ਵਰਚੂਅਲੀ ਪਰਫੌਰਮ ਕਰਨਾ ਮੇਰੇ ਲਈ ਚੰਗੀ ਕਿਸਮਤ ਵਾਲੀ ਗੱਲ ਹੈ। ਦੀਵਾਲੀ ਇਕ ਅਜਿਹਾ ਪਲ ਹੈ ਜਦੋਂ ਦੁਨੀਆਂ ਇਕੱਠੇ ਜੁੱਟ ਕੇ ਨਵੀਂ ਫਸਲ, ਸਮ੍ਰਿੱਧੀ ਤੇ ਰੌਸ਼ਨੀ ਨਾਲ ਹਨ੍ਹੇਰੇ ਨੂੰ ਮਿਟਾਉਣ ਦੀ ਖੁਸ਼ੀ ਮਨਾਉਂਦੀ ਹੈ।
ਮਿਲਬੇਨ ਨੇ ਕਿਹਾ 'ਭਾਰਤ ਤੇ ਭਾਰਤੀ ਭਾਈਚਾਰਾ ਮੇਰੇ ਲਈ ਬੇਹੱਦ ਖਾਸ ਹੈ। 'ਓਮ ਜੈ ਜਗਦੀਸ਼ ਹਰੇ' ਗੀਤ ਨੂੰ ਦੁਨੀਆਂ ਭਰ 'ਚ ਭਾਰਤੀ ਦੀਵਾਲੀ ਦੇ ਮੌਕੇ 'ਤੇ ਆਪਣੇ ਘਰ 'ਚ ਗਾਉਂਦੇ ਹਨ। ਇਹ ਪੂਜਾ ਤੇ ਉਤਸਵ ਦਾ ਗੀਤ ਹੈ। ਇਹ ਲਗਾਤਾਰ ਮੈਨੂੰ ਪ੍ਰਭਾਵਿਤ ਕਰਦਾ ਹੈ ਤੇ ਭਾਰਤੀ ਸੰਸਕ੍ਰਿਤੀ ਪ੍ਰਤੀ ਮੇਰੀ ਰੁਚੀ ਵਧਾਉਂਦਾ ਹੈ।
ਇਹ ਵੀਡੀਓ ਸੇਡੀਨਾ ਦੇ ਇਕ ਚੈਪਲ 'ਚ ਸ਼ੂਟ ਕੀਤਾ ਗਿਆ ਹੈ ਤੇ ਕਨਾਡਾਈ ਸੰਗੀਤਕਾਰ ਡੇਰਿਲ ਬੈਨੇਟ ਨੇ ਇਸ ਦਾ ਸੰਗੀਤ ਦਿੱਤਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ