ਨਵੀਂ ਦਿੱਲੀ: ਭਾਰਤ ਅਤੇ ਚੀਨ ਵਿਚਾਲੇ ਲੈਫਟੀਨੈਂਟ ਪੱਧਰ ਦੀ ਗੱਲਬਾਤ ਤਿੰਨ ਘੰਟੇ ਤਕ ਚੱਲੀ । ਮੰਗਲਾਵਰ ਸਵੇਰ 11 ਵਜੇ ਸ਼ੁਰੂ ਹੋਈ ਬੈਠਕ ਰਾਤ 11 ਵਜੇ ਖਤਮ ਹੋਈ। ਇਹ ਵਾਰਤਾ ਪੂਰਬੀ ਲੱਦਾਖ 'ਚ LAC ਦੇ ਕੋਲ ਚੁਸ਼ੁਲ ਸੈਕਟਰ 'ਚ ਭਾਰਤੀ ਜ਼ਮੀਨ 'ਤੇ ਹੋਈ।





ਪਹਿਲੇ ਦੇ ਦੌਰ ਦੀ ਗੱਲਬਾਤ ਦੌਰਾਨ ਭਾਰਤੀ ਪੱਖ ਨੇ ਗਲਵਾਨ ਘਾਟੀ, ਪੌਂਗੌਂਗ ਸਤੋ ਅਤੇ ਹੋਰ ਖੇਤਰਾਂ 'ਚ ਚੀਨੀ ਫੌਜ ਦੀ ਤਤਕਾਲ ਵਾਪਸੀ 'ਤੇ ਜ਼ੋਰ ਦਿੱਤਾ ਸੀ। ਤੀਜੇ ਦੌਰ ਦੀ ਗੱਲਬਾਤ ਦਾ ਉਦੇਸ਼ ਪੂਰਬੀ ਲੱਦਾਖ ਦੇ ਟਕਰਾਅ ਵਾਲੇ ਖੇਤਰਾਂ 'ਚੋਂ ਫੌਜ ਨੂੰ ਪਿੱਛੇ ਹਟਾਉਣ ਦੇ ਤੌਰ-ਤਰੀਕਿਆਂ ਨੂੰ ਅੰਤਿਮ ਰੂਪ ਦੇਣਾ ਸੀ।


ਸੂਤਰਾਂ ਮੁਤਾਬਕ ਪੀਪਲਸ ਲਿਬਰੇਸ਼ਨ ਆਰਮੀ ਵੱਲੋਂ ਤਣਾਅ ਘੱਟ ਕਰਨ ਲਈ ਬੈਠਕਾਂ 'ਚ ਬਣਾਈਆਂ ਯੋਜਨਾਵਾਂ 'ਤੇ ਅਮਲ ਨਾ ਕਰਨ ਤੋਂ ਭਾਰਤੀ ਪੱਖ ਕਾਫੀ ਨਰਾਜ਼ ਹੈ। ਤਾਜ਼ਾ ਬੈਠਕ ਦਾ ਮੰਤਵ ਤਣਾਅ ਘੱਟ ਕਰਨ ਤੇ ਵਿਵਾਦ ਖਤਮ ਕਰਨ ਲਈ ਬਣਾਈਆਂ ਯੋਜਨਾਵਾਂ ਨੂੰ ਅੰਤਿਮ ਰੂਪ ਦੇਣ ਦੇ ਤਰੀਕਿਆਂ 'ਤੇ ਚਰਚਾ ਕਰਨਾ ਸੀ।


ਸੂਤਰਾਂ ਮੁਤਾਬਕ ਚੀਨੀ ਫੌਜ ਨੇ ਪੌਂਗੋਂਗ ਤਸੋ ਦੇ ਉੱਤਰੀ ਤਟ 'ਤੇ ਫਿੰਗਰ 4 ਤੋਂ ਫਿੰਗਰ 8 ਦੇ ਇਲਾਕੇ 'ਤੇ ਆਪਣੀ ਸਥਿਤੀ ਮਜਬੂਤ ਕਰ ਲਈ ਹੈ। ਚੀਨੀ ਫੌਜ ਭਾਰਤੀ ਗਸ਼ਤ ਦਲ ਨੂੰ ਲਗਾਤਾਰ ਰੋਕ ਰਹੀ ਹੈ। ਇਸ ਦੇ ਨਾਲ ਹੀ ਚੀਨੀ ਫੌਜੀ ਗਲਵਾਨ ਘਾਟੀ 'ਚ ਪੈਟਰੋਲਿੰਗ ਪੁਆਇੰਟ-14 ਅਤੇ ਡੋਪਸਾਂਗ ਖੇਤਰ 'ਚ ਵੀ ਭਾਰਤੀ ਗਸ਼ਤੀ ਦਲ ਨੂੰ ਰੋਕਣ 'ਚ ਲੱਗੇ ਹੋਏ ਹਨ।


ਇਹ ਵੀ ਪੜ੍ਹੋ: