'ਗੋਲ ਡੋਟ ਕੋਮ' ‘ਚ ਫ੍ਰੈਂਚ ਅਖ਼ਬਾਰ ‘ਅਲ ਸਟੀਵ’ ਦੀ ਇੱਕ ਖ਼ਬਰ ਮੁਤਾਬਕ ਮੇਸੀ ਨੂੰ ਇੱਕ ਮਹੀਨੇ ‘ਚ 83 ਲੱਖ ਯੂਰੋ ਤਨਖ਼ਾਹ, ਜਦਕਿ ਰੋਨਾਲਡੋ ਨੂੰ 47 ਮਿਲੀਅਨ ਯੂਰੋ ਤਨਖ਼ਾਹ ਮਿਲਦੀ ਹੈ। ਪਿਛਲੇ ਸਾਲ ਫੀਫਾ ਵਿਸ਼ਵ ਕੱਪ ਜਿੱਤਣ ਵਾਲੀ ਫ੍ਰੈਂਚ ਟੀਮ ਦੇ ਗਰੀਜਮਾਨ ਇਸ ਸੂਚੀ ‘ਚ ਤੀਜੇ ਸਥਾਨ ‘ਤੇ ਹਨ। ਜਿਨ੍ਹਾਂ ਨੂੰ ਇੱਕ ਮਹੀਨੇ ‘ਚ 33 ਮਿਲੀਅਨ ਡਾਲਰ ਦੀ ਤਨਖ਼ਾਹ ਮਿਲਦੀ ਹੈ।
ਬ੍ਰਾਜ਼ੀਲ ਦੇ ਖਿਡਾਰੀ ਨੂੰ ਪ੍ਰਤੀ ਮਹੀਨਾ 30.6 ਮਿਲਿਅਨ ਯੂਰੋ ਸੈਲਰੀ ਮਿਲਦੀ ਹੈ, ਜਦੋਂ ਕਿ ਉਰੂਗਵੇ ਦੇ ਸਟਰਾਈਕਰ ਨੂੰ 29 ਮਿਲੀਅਨ ਯੂਰੋ ਮਿਲਦੇ ਹਨ। ਮੇਸੀ ਲੰਬੇ ਸਮੇਂ ਤੋਂ ਬਾਰਸਿਲੋਨਾ ਦੇ ਵੱਖ-ਵੱਖ ਮੁਕਾਬਲਿਆਂ ‘ਚ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਹੈ। ਸਪੈਨਿਸ਼ ਲੀਗ ਲ-ਲੀਗਾ ‘ਚ ਉਸਨੇ ਆਪਣੇ ਕਲੱਬ ਲਈ 400 ਤੋਂ ਜਿਆਦਾ ਗੋਲ ਬਣਾਏ ਹਨ।