ਨਵੀਂ ਦਿਲੀ: ਵੈਸਟਇੰਡੀਜ਼ ਦੇ ਦਿਗਜ਼ ਤੇਜ਼ ਗੇਦਬਾਜ਼ ਮਾਇਕਲ ਹੋਲਡਿੰਗ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਹੋਲਡਿੰਗ ਰੋਂਦੇ ਹੋਏ ਨਜ਼ਰ ਆ ਰਹੇ ਹਨ।
ਦਰਅਸਲ ਹੋਲਡਿੰਗ ਲਾਈਵ ਪ੍ਰਸਾਰਨ 'ਚ ਨਸਲਵਾਦ 'ਤੇ ਬੋਲ ਰਹੇ ਸਨ। ਇਸ ਦੌਰਾਨ ਉਹ ਆਪਣੇ ਮਾਤਾ-ਪਿਤਾ ਦੇ ਨਾਲ ਹੋਏ ਨਸਲੀ ਵਿਹਾਰ 'ਤੇ ਗੱਲ ਕਰਦਿਆਂ ਆਪਣੇ ਹੰਝੂ ਰੋਕ ਨਹੀਂ ਸਕੇ।
ਹੋਲਡਿੰਗ ਨੇ ਇੰਗਲੈਂਡ ਅਤੇ ਵੈਸਟਇੰਡੀਜ਼ ਦੇ ਵਿਚ ਖੇਡੇ ਜਾ ਰਹੇ ਪਹਿਲੇ ਟੈਸਟ ਤੋਂ ਪਹਿਲਾਂ ਕਿਹਾ ਸੀ ਕਿ ਜੇਕਰ ਨਸਲਵਾਦ ਨੂੰ ਖਤਮ ਕਰਨਾ ਹੈ ਤਾਂ ਸੰਪੂਰਨ ਮਨੁੱਖੀ ਜਾਤੀ ਨੂੰ ਇਸ ਬਾਰੇ ਸਿੱਖਿਅਤ ਕਰਨਾ ਹੋਵੇਗਾ। ਨਸਲਵਾਦ 'ਤੇ ਇਕ ਲੰਬੀ ਸਪੀਚ ਦੇਣ ਦੇ ਅਗਲੇ ਦਿਨ ਸਕਾਈ ਨਿਊਜ਼ 'ਤੇ ਗੱਲ ਕਰਦਿਆਂ ਹੋਲਡਿੰਗ ਭਾਵੁਕ ਹੋ ਗਏ। ਉਨ੍ਹਾਂ ਕਿਹਾ ਨਸਲਵਾਦ 'ਤੇ ਜਦੋਂ ਵੀ ਗੱਲ ਹੁੰਦੀ ਹੈ ਮੈਨੂੰ ਆਪਣੇ ਮਾਤਾ-ਪਿਤਾ ਦੇ ਨਾਲ ਹੋਇਆ ਨਸਲੀ ਵਿਹਾਰ ਯਾਦ ਆ ਜਾਂਦਾ ਹੈ ਅਤੇ ਮੈਂ ਭਾਵੁਕ ਹੋ ਜਾਂਦਾ ਹਾਂ।
ਸਲਮਾਨ ਖ਼ਾਨ ਦਾ ਇਸ ਅਦਾਕਾਰਾ ਨਾਲ ਹੋ ਰਿਹਾ ਸੀ ਵਿਆਹ, ਛਪ ਚੁਕੇ ਸਨ ਕਾਰਡ ਪਰ ਆ ਗਈ ਅੜਚਨ
ਮੈਂ ਜਾਣਦਾ ਹਾਂ ਕਿ ਮੇਰੇ ਮਾਤਾ-ਪਿਤਾ ਕਿਸ ਦੌਰ ਤੋਂ ਗੁਜ਼ਰੇ ਹਨ। ਮੇਰੀ ਮਾਂ ਦੇ ਪਰਿਵਾਰ ਨੇ ਉਨ੍ਹਾਂ ਨੂੰ ਸਿਰਫ਼ ਇਸ ਲਈ ਗੱਲ ਕਰਨੀ ਬੰਦ ਕਰ ਦਿੱਤੀ ਸੀ, ਕਿਉਂਕਿ ਉਨਾਂ ਦੇ ਪਤੀ ਕਾਲੇ ਰੰਗ ਦੇ ਸਨ।
ਵਿਕਾਸ ਦੁਬੇ ਨੂੰ ਮੰਤਰੀ ਨੇ ਦਿੱਤੀ ਸੀ ਪਨਾਹ, ਵੱਡਾ ਖ਼ੁਲਾਸਾ!
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ