ਚੰਡੀਗੜ੍ਹ: ਮੈਕਸਿਕੋ ਦੀ 26 ਸਾਲਾ ਵੈਨੇਸਾ ਪੌਂਸ ਡੀ ਲਿਓਨ ਹੁਣ ਮਿਸ ਵਰਲਡ ਬਣ ਗਈ ਹੈ। ਪੂਰੀ ਦੁਨੀਆ ਦੀਆਂ 118 ਮੁਟਿਆਰਾਂ ਨੇ ਇਸ ਵੱਡੇ ਸੁੰਦਰਤਾ ਮੁਕਾਬਲੇ ਵਿੱਚ ਹਿੱਸਾ ਲਿਆ ਸੀ ਪਰ ਵੈਨੇਸਾ ਬਾਜ਼ੀ ਮਾਰ ਗਈ।

ਮਿਸ ਵਰਲਡ ਦਾ ਆਖ਼ਰੀ ਮੁਕਾਬਲਾ ਚੀਨ ਦੇ ਸ਼ਹਿਰ ਸਾਨਿਆ ਵਿੱਚ ਕਰਵਾਇਆ ਗਿਆ ਜਿੱਤੇ ਸਾਬਕਾ ਵਿਸ਼ਵ ਸੁੰਦਰੀ 2017 ਮਾਨੁਸ਼ੀ ਛਿੱਲਰ ਨੇ ਵੈਨੇਸਾ ਸਿਰ ਸੁੰਦਰੀ ਦਾ ਤਾਜ ਸਜਾਇਆ। 68ਵਾਂ ਮਿਸ ਵਰਲਡ ਮੁਕਾਬਲਾ ਜਿੱਤਣ ਤੋਂ ਬਾਅਦ 26 ਸਾਲਾ ਵੈਨੇਸਾ ਨੇ ਸਭ ਦਾ ਧੰਨਵਾਦ ਕੀਤਾ ਹੈ। ਵੈਨੇਸਾ ਨੇ ਇੰਟਰਨੈਸ਼ਨਲ ਬਿਜ਼ਨਸ ਦੀ ਪੜ੍ਹਾਈ ਕੀਤੀ ਹੈ। ਫਿਲਹਾਲ ਉਹ ਕੁੜੀਆਂ ਦੇ ਮੁੜ ਵਸੇਬਾ ਕੇਂਦਰ ਦੇ ਨਿਰਦੇਸ਼ਕ ਮੰਡਲ 'ਚ ਸ਼ਾਮਲ ਹੈ।

ਇਸ ਮੁਕਾਬਲੇ ਚ ਸਿਖਰਲੀਆਂ ਤਿੰਨ ਮੁਕਾਬਲੇਬਾਜ਼ਾਂ 'ਚ ਚਿਲੀ, ਫਰਾਂਸ, ਬੰਗਲਾਦੇਸ਼, ਜਪਾਨ, ਮਲੇਸ਼ੀਆ, ਮੌਰੀਸ਼ਸ, ਮੈਕਸੀਕੋ, ਨੇਪਾਲ, ਨਿਊਜ਼ੀਲੈਂਡ, ਸਿੰਗਾਪੁਰ, ਥਾਈਲੈਂਡ, ਯੁਗਾਂਡਾ, ਅਮਰੀਕਾ, ਵੈਨਜ਼ੁਏਲਾ ਤੇ ਵੀਅਤਮਾਨ ਦੀਆਂ ਸੁੰਦਰੀਆਂ ਸ਼ਾਮਲ ਸਨ। ਥਾਈਲੈਂਡ ਦੀ ਨਿਕੋਲੀਨ ਪਿਚਾਪਾ ਲਿਮਸੁੰਕਨ ਨੂੰ ਉਪ ਜੇਤੂ ਐਲਾਨਿਆ ਗਿਆ। ਭਾਰਤ ਦੀ ਅਨੁਕ੍ਰਿਤੀ ਵਾਸ ਮੁਕਾਬਲੇ ਦੀਆਂ ਚੋਟੀ ਦੀਆਂ 30 ਸੁੰਦਰੀਆਂ ਵਿੱਚ ਹੀ ਆਪਣੀ ਥਾਂ ਬਣਾ ਸਕੀ।