ਚੰਡੀਗੜ੍ਹ: ਅਫ਼ਰੀਕਨ ਦੇਸ਼ ਕਿਊਬਾ ਨੂੰ ਵੀ ਆਖ਼ਰਕਾਰ ਇੰਟਰਨੈੱਟ ਸੇਵਾ ਮਿਲ ਹੀ ਗਈ। ਵੀਰਵਾਰ ਨੂੰ ਇੱਥੇ ਸਾਰੇ ਨਾਗਰਿਕਾਂ ਲਈ ਪਹਿਲੀ ਵਾਰ 3G ਇੰਟਰਨੈਟ ਸੇਵਾ ਸ਼ੁਰੂ ਕੀਤੀ ਗਈ। ਇਹ ਦੁਨੀਆ ਦਾ ਆਖ਼ਰੀ ਦੇਸ਼ ਹੈ, ਜਿੱਥੇ ਇੰਟਰਨੈੱਟ ਸੇਵਾ ਸ਼ੁਰੂ ਕੀਤੀ ਗਈ ਹੈ। ਕਿਊਬਾ ਦੀ ਟੈਲੀਕਾਮ ਕੰਪਨੀ ETECSA ਨੇ ਇਸ ਸੇਵਾ ਦੀ ਸ਼ੁਰੂਆਤ ਕੀਤੀ। ਹਾਲਾਂਕਿ ਇੱਥੇ ਪਹਿਲਾਂ ਵੀ ਇੰਟਰਨੈੱਟ ਮੌਜੂਦ ਸੀ ਪਰ ਇਸ ਦਾ ਇਸਤੇਮਾਲ ਸਾਰੇ ਲੋਕ ਨਹੀਂ ਕਰ ਪਾਉਂਦੇ ਸੀ। 4GB ਡੇਟਾ ਦਾ ਕੀਮਤ 2100 ਰੁਪਏ ਕਿਊਬਾ ਵਿੱਚ ਇੰਟਰਨੈੱਟ ਸੇਵਾ ਸ਼ੁਰੂ ਕਰਨ ਵਾਲੀ ਕੰਪਨੀ ਨੇ ਇਸ ਦੇ ਪਲਾਨ ਵੀ ਜਾਰੀ ਕੀਤੇ ਹਨ। ਇਸ ਮੁਤਾਬਕ ਕਿਊਬਾ ਦੇ ਨਾਗਰਿਕਾਂ ਨੂੰ ਹਰ ਮਹੀਨੇ 30 ਡਾਲਰ (2100 ਰੁਪਏ) ਦਾ ਪਲਾਨ ਮਿਲੇਗਾ। ਇੰਨੇ ਵਿੱਚ ਸਿਰਫ 4GB 3G ਡੇਟਾ ਹੀ ਮਿਲੇਗਾ। ਕਿਊਬਾ ਦੀ ਆਬਾਦੀ 1.12 ਕਰੋੜ ਹੈ। ਇਨ੍ਹਾਂ ਵਿੱਚੋਂ ਸਿਰਫ 50 ਲੱਖ ਲੋਕ ਹੀ ਮੋਬਾਈਲ ਫੋਨ ਇਸਤੇਮਾਲ ਕਰਦੇ ਹਨ। ਜ਼ਿਆਦਾਤਰ ਲੋਕ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰਦੇ ਹਨ। ਇੱਕ ਰਿਪੋਰਟ ਮੁਤਾਬਕ ਕਿਊਬਾ ਵਿੱਚ ਮਹੀਨੇ ਦੀ ਔਸਤਨ ਮਜ਼ਦੂਰੀ ਹੀ ਲਗਪਗ 30 ਡਾਲਰ ਹੈ, ਜਦਕਿ ਕਈਆਂ ਨੂੰ ਤਾਂ ਇਸ ਤੋਂ ਵੀ ਘੱਟ ਪੈਸੇ ਮਿਲਦੇ ਹਨ। ਲਿਹਾਜ਼ਾ, ਇੰਟਰਨੈੱਟ ਦੀ ਏਨੀ ਕੀਮਤ ਇੱਥੋਂ ਦੇ ਲੋਕਾਂ ਲਈ ਜ਼ਿਆਦਾ ਮਹਿੰਗੀ ਹੋ ਸਕਦੀ ਹੈ।