ਨਵੀਂ ਦਿੱਲੀ: ਚੀਨੀ ਸਮਾਰਟਫੋਨ ਕੰਪਨੀ ਸ਼ਿਓਮੀ ਆਪਣੇ ਸਭ ਤੋਂ ਪੌਪਲਰ ਬਜਟ ਸਮਾਰਟਫੋਨ ਰੈਡਮੀ ਨੋਟ 5 ਪ੍ਰੋ ਨੂੰ ਫਲਿੱਪਕਾਰਟ ‘ਤੇ ਵੱਡੇ ਡਿਸਕਾਉਂਟ ਨਾਲ ਵੇਚ ਰਹੀ ਹੈ। ਈ-ਕਾਮਰਸ ਪੋਰਟਲ ਬਿੱਗ ਬਿਲੀਅਨ ਸੇਲ ਦਾ ਪ੍ਰਬੰਧ ਕਰ ਰਿਹਾ ਹੈ। ਸੇਲ 8 ਦਸੰਬਰ ਤਕ ਹੈ। ਰੈਡਮੀ ਨੋਟ 5 ਪ੍ਰੋ ਫੋਨ 4ਜੀਬੀ ਰੈਮ ਤੇ 6 ਜੀਬੀ ਰੈਮ ਨਾਲ ਆਉਂਦਾ ਹੈ। ਦੋਵਾਂ ‘ਤੇ 2000 ਰੁਪਏ ਦਾ ਡਿਸਕਾਉਂਟ ਹੈ ਤਾਂ ਦੋਵੇਂ ਵੈਰੀਐਂਟ 12,999 ਤੇ 14,999 ਰੁਪਏ ਦੀ ਕੀਮਤ ‘ਤੇ ਖਰੀਦ ਸਕਦੇ ਹਾਂ।



ਫਲਿੱਪਕਾਰਟ ਇਸ ਦੌਰਾਨ ਐਡੀਸ਼ਨਲ ਡਿਸਕਾਉਂਟ ਦੇ ਰਿਹਾ ਹੈ ਜੋ 7200 ਰੁਪਏ ਦਾ ਹੈ। ਇਸ ਦਾ ਮਤਲਬ ਹੈ ਕਿ 4 ਜੀਬੀ ਰੈਮ ਤੇ 64 ਜੀਬੀ ਸਟੋਰੇਜ ਵਾਲਾ ਫੋਨ ਯੂਜ਼ਰਸ 5,799 ਰੁਪਏ ‘ਚ ਖਰੀਦ ਸਕਦੇ ਹਨ ਤੇ 6 ਜੀਬੀ ਰੈਮ- 64 ਜੀਬੀ ਸਟੋਰੇਜ ਵਾਲਾ ਫੋਨ ਯੂਜ਼ਰਸ 7,799 ਰੁਪਏ ‘ਚ ਖਰੀਦ ਸਕਦੇ ਹਨ। ਜਿਨ੍ਹਾਂ ਗਾਹਕਾਂ ਕੋਲ HDFC ਬੈਂਕ ਦਾ ਕ੍ਰੈਡਿਟ ਜਾਂ ਡੈਬਿਟ ਕਾਰਡ ਹੈ, ਉਨ੍ਹਾਂ ਨੂੰ 10% ਹੋਰ ਡਿਸਕਾਉਂਟ ਮਿਲੇਗਾ। ਐਕਸਿਸ ਬੈਂਕ ਗਾਹਕਾਂ ਨੂੰ ਇਹ ਖਾਸ ਡਿਸਕਾਉਂਟ 5% ਹੈ।

ਫੋਨ ਦੇ ਫੀਚਰਸ:

  • 5.9 ਇੰਚ ਦੀ ਫੁੱਲ ਐਚਡੀ ਸਕਰੀਨ


 

  • 1080×2160 ਪਿਕਸਲ ਰਿਜੋਲਿਊਸ਼ਨ


 

  • ਆਕਟਾ ਕੋਰ ਸਨੈਪਡ੍ਰੈਗਨ 636 ਚਿਪਸੈਟ


 

  • ਕਵਾਲਕਾਮ ਨੇਯੇ ਚਿਪ ਜੋ ਬੈਟਰੀ ਦੀ ਖਪਤ ਘੱਟ ਕਰਦਾ ਹੈ




  • 12MP+5MP ਰਿਅਰ ਕੈਮਰਾ, ਪੋਟਰੈਟ ਮੋਡ ਦੇ ਨਾਲ, ਸੈਲਫੀ ਲਈ 20 ਮੈਗਾਪਿਕਸਲ ਕੈਮਰਾ


 

  • 64 ਜੀਬੀ ਮੈਮਰੀ, ਜਿਸ ਨੂੰ ਮੈਮਰੀ ਕਾਰਡ ਨਾਲ ਐਕਸਟੈਂਡ ਕੀਤਾ ਜਾ ਸਕਦਾ ਹੈ


 

  • 4000mAh ਦੀ ਬੈਟਰੀ