ਚੰਡੀਗੜ੍ਹ: ਗੂਗਲ ਨੇ ਆਪਣੇ ਪਲੇਅ ਸਟੋਰ ਤੋਂ ਵਾਇਰਸ ਫੈਲਾਉਣ ਵਾਲੀਆਂ 22 ਮੋਬਾਈਲ ਐਪਸ ਨੂੰ ਹਟਾ ਦਿੱਤਾ ਹੈ। ਦਰਅਸਲ ਬ੍ਰਿਟੇਨ ਦੀ ਸਾਈਬਰ ਸਕਿਉਰਟੀ ਕੰਪਨੀ ਸੋਫੋਸ ਨੇ ਇਨ੍ਹਾਂ 22 ਐਪਸ ਵਿੱਚ ਵਾਇਰਸ ਹੋਣ ਦੀ ਗੱਲ ਆਖੀ ਸੀ। ਕੰਪਨਾ ਦਾ ਦਾਅਵਾ ਸੀ ਕਿ ਇਨ੍ਹਾਂ ਐਪਸ ਨਾਲ ਲੋਕਾਂ ਦੇ ਡੇਟਾ ਨੂੰ ਨੁਕਸਾਨ ਪੁੱਜ ਰਿਹਾ ਹੈ ਤੇ ਫੋਨ ਦੀ ਬੈਟਰੀ ਵੀ ਜਲਦੀ ਖ਼ਤਮ ਹੋ ਜਾਂਦੀ ਹੈ। ਸੋਫੋਸ ਮੁਤਾਬਕ ਇਨ੍ਹਾਂ ਐਪਸ ਨੂੰ ਐਂਡਰੌਇਡ ਯੂਜ਼ਰਸ ਨੇ 20 ਲੱਖ ਤੋਂ ਜ਼ਿਆਦਾ ਵਾਰ ਡਾਊਨਲੋਡ ਕੀਤਾ ਹੈ। ਇਨ੍ਹਾਂ ਵਿੱਚੋਂ 19 ਐਪਸ ਤਾਂ ਇਸੀ ਸਾਲ ਜੂਨ ਵਿੱਚ ਪਲੇਅ ਸਟੋਰ ’ਤੇ ਅਪਲੋਡ ਕੀਤੀਆਂ ਗਈਆਂ ਸੀ। ਸੋਫੋਸ ਨੇ ਆਪਣੀ ਖੋਜ ਵਿੱਚ ਪਾਇਆ ਕਿ ਇਹ ਸਾਰੀਆਂ 22 ਐਪਸ ਐਡ ਨੈਟਵਰਕ Andr ਤੇ Clickr ਨਾਲ ਜੁੜੀਆਂ ਹੋਈਆਂ ਸੀ ਤੇ ਇੱਕ ਤਰ੍ਹਾਂ ਦੇ ਵਾਇਰਸ ’ਤੇ ਕੰਮ ਕਰ ਰਹੀਆਂ ਸੀ। ਸੋਫੋਸ ਮੁਤਾਬਕ ਇਹ ਐਡ ਨੈਟਵਰਕ ਫੇਕ ਕਲਿਕ ਕਰ ਕੇ ਰੈਵਿਨਊ ਕਮਾਉਂਦੀ ਹੈ ਤੇ ਇਸ ਦੇ ਨਾਲ ਹੀ ਯੂਜ਼ਰਸ ਨੂੰ ਫਰਜ਼ੀ ਰਿਕਵੈਸਟ ਵੀ ਭੇਜਦੀ ਹੈ। ਇਸ ਤੋਂ ਇਲਾਵਾ ਕੰਪਨੀ ਨੇ ਦੱਸਿਆ ਕਿ ਐਪਸ ਵਿੱਚ ਵਾਇਰਸ ਹੋਣ ਕਾਰਨ ਯੂਜ਼ਰਸ ਦੇ ਫੋਨ ਦੀ ਬੈਟਰੀ ਜਲਦੀ ਖ਼ਤਮ ਹੋ ਜਾਂਦੀ ਹੈ। ਇਹ ਐਪਸ ਡੇਟਾ ਵੀ ਲੋੜ ਤੋਂ ਵੱਧ ਖਪਤ ਕਰ ਰਹੀਆਂ ਸੀ। ਇਹ ਹਨ 22 ਐਪਸ ਦੇ ਨਾਂ, ਜੇ ਤੁਸੀਂ ਵੀ ਇਨ੍ਹਾਂ ਵਿੱਚੋਂ ਕੋਈ ਐਪ ਡਾਊਨਲੋਡ ਕੀਤੀ ਹੈ ਤਾਂ ਉਸ ਨੂੰ ਤੁਰੰਤ ਆਪਣੇ ਪੋਨ ਵਿੱਚੋਂ ਡਿਲੀਟ ਕਰ ਦਿਓ। 1 ਪਾਰਕਲ ਫਲੈਸ਼ਲਾਈਟ (Parkle FlashLight) 2 ਸਨੇਕ ਅਟੈਕ (Snake Attack) 3 ਮੈਥ ਸਾਲਵਰ (Math Solver) 4 ਸ਼ੇਪ ਸਾਰਟਰ (ShapeSorter) 5 ਟੇਕ ਏ ਟਰਿੱਪ (Tak A Trip) 6 ਮੈਗਨੀਫਿਏ (Magnifeye) 7 ਜੌਇਨ ਅੱਪ (Join Up) 8 ਜ਼ੌਂਬੀ ਕਿੱਲਰ (Zombie Killer) 9 ਸਪੇਸ ਰੌਕਿਟ (Space Rocket) 10 ਨਿਆਨ ਪੌਂਗ (Neon Pong) 11 ਜਸਟ ਫਲੈਸ਼ਲਾਈਟ (Just Flashlight) 12 ਟੇਬਲ ਸਾਸਰ (Table Soccer) 13 ਕਲਿੱਫ ਡਾਈਵਰ (Cliff Diver) 14 ਬਾਕਸ ਸਟੈਕ (Box Stack) 15 ਜੈਲੀ ਸਲਾਈਸ (Jelly Slice) 16 ਏਕੇ ਬਲੈਕਜੈਕ (AK Blackjack) 17 ਕਲਰ ਟਾਈਲਸ (Color Tiles) 18 ਐਨੀਮਲ ਮੈਚ (Animal Match) 19 ਰੌਲਿਟ ਮੇਨੀਆ (Roulette Mania) 20 ਹੈਕਸਾ ਫਾਲ (HexaFall) 21 ਹੈਕਸਾ ਬਲਾਕਸ (HexaBlocks) 22 ਪੇਅਰ ਜ਼ੈਪ (PairZap)