ਵਾਸ਼ਿੰਗਟਨ: ਪਲੇਬੁਆਏ ਮੈਗਜੀਨ ਦੀ ਸਾਬਕਾ ਮਾਡਲ ਕੇਰਨ ਮੈਕਡੌਗਲ ਨੇ ਇੱਕ ਇੰਟਰਵਿਊ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਉੱਤੇ ਇਲਜ਼ਾਮ ਲਾਏ ਹਨ ਕਿ ਤਕਰੀਬਨ ਦਹਾਕਾ ਪਹਿਲਾਂ ਟਰੰਪ ਨਾਲ ਉਨ੍ਹਾਂ ਦੇ ਸਬੰਧ ਇੱਕ ਮਹੀਨੇ ਤੋਂ ਵੀ ਵੱਧ ਰਹੇ ਸਨ। ਉਸ ਨੇ ਸੀਐਨਐਨ ਨੂੰ ਦੱਸਿਆ ਕਿ ਟਰੰਪ ਨੇ ਉਨ੍ਹਾਂ ਨੂੰ ਸੈਕਸ ਲਈ ਪੈਸੇ ਦੇਣ ਦੀ ਪੇਸ਼ਕਸ਼ ਕੀਤੀ ਸੀ।

ਉਸ ਨੇ ਇਹ ਮੰਨਿਆ ਕਿ ਟਰੰਪ ਨਾਲ ਉਸ ਦੇ ਸਬੰਧ ਸਾਲ 2006 ਵਿੱਚ ਸਨ। ਟਰੰਪ ਨਾਲ ਸਬੰਧਾਂ ਦੀ ਗੱਲ ਕਹਿਣ ਵਾਲੀ ਕੇਰਨ ਦੂਜੀ ਮਹਿਲਾ ਹੈ। ਉਸ ਨੇ ਇਹ ਵੀ ਕਿਹਾ ਕਿ ਟਰੰਪ ਉਸ ਨੂੰ ਆਪਣੇ ਨਿੱਜੀ ਬੰਗਲੇ ਵਿੱਚ ਲੈ ਆਏ ਸਨ।

ਕੇਰਨ ਨੇ ਅੱਗੇ ਦੱਸਿਆ ਕਿ ਜਦੋਂ ਟਰੰਪ ਵੱਲ ਵੇਖਦੇ ਉਸ ਨੇ ਕਿਹਾ ਕਿ ਉਹ ਇਸ ਤਰ੍ਹਾਂ ਦੀ ਕੁੜੀ ਨਹੀਂ, ਤਾਂ ਜਵਾਬ ਵਿੱਚ ਟਰੰਪ ਨੇ ਕਿਹਾ "ਓਹ! ਤੁਸੀਂ ਬਹੁਤ ਸਪੈਸ਼ਲ ਹੋ।"

ਉਸ ਨੇ ਇੰਟਰਵਿਊ ਦੌਰਾਨ ਦੱਸਿਆ ਕਿ ਉਨ੍ਹਾਂ ਦੋਵਾਂ ਵਿੱਚ ਇੱਕ ਵਧੀਆ ਰਿਸ਼ਤਾ ਹੈ। ਦੋਵੇਂ ਇੱਕ-ਦੂਜੇ ਨੂੰ ਕਾਫੀ ਸਮਝਦੇ ਹਨ ਪਰ ਹੁਣ ਉਨ੍ਹਾਂ ਨੇ ਇੱਕ-ਦੂਜੇ ਨਾਲ ਸਮਾਂ ਬਿਤਾਉਣਾ ਤੇ ਫ਼ੋਨ ਕਰਨਾ ਬੰਦ ਕਰ ਦਿੱਤਾ ਹੈ।

ਉਨ੍ਹਾਂ ਨੇ ਦੱਸਿਆ ਕਿ ਟਰੰਪ ਦੀ ਪਤਨੀ ਮੇਲਾਨੀਆ ਦੇ ਗਰਭਵਤੀ ਹੋਣ ਦੌਰਾਨ ਤੇ ਬੱਚੇ ਨੂੰ ਜਨਮ ਤੋਂ ਮਹੀਨਿਆਂ ਬਾਅਦ ਉਹ ਟਰੰਪ ਨਾਲ ਰਿਸ਼ਤੇ ਵਿੱਚ ਸੀ। ਕੇਰਨ ਤੋਂ ਪਹਿਲਾਂ ਪੋਰਨ ਸਟਾਰ ਸਟੇਨਲੀ ਕਲੀਫੋਰਡ ਵੀ ਟਰੰਪ ਨਾਲ ਆਪਣੀ ਰਿਸ਼ਤੇ ਦਾ ਦਾਅਵਾ ਕਰ ਚੁੱਕੀ ਹੈ।

ਸਟੇਨਲੀ ਨੇ ਦਾਅਵਾ ਕੀਤਾ ਸੀ ਕਿ ਟਰੰਪ ਨੇ ਇੱਕ ਰਾਤ ਉਸ ਨਾਲ ਸਬੰਧ ਬਣਾਏ ਸੀ ਤੇ ਇਸ ਗੱਲ ਨੂੰ ਬਾਹਰ ਨਾ ਦੱਸਣ ਲਈ ਉਸ ਨੂੰ ਇੱਕ ਲੱਖ ਤੀਹ ਹਜ਼ਾਰ ਡਾਲਰ ਯਾਨੀ ਕਰੀਬ 84,61,050 ਰੁਪਏ ਮਿਲੇ ਸਨ।

ਸਾਲ 2016 ਵਿੱਚ ਅਮਰੀਕਾ ਦੀ ਚੋਣ ਦੌਰਾਨ ਇੱਕ ਅਖਬਾਰ ਨੇ ਟਰੰਪ ਦੇ ਨੇੜਲੇ ਡੇਵਿਡ ਪੈਕਟ 'ਤੇ ਖ਼ਬਰ ਕੀਤੀ ਸੀ। ਰਿਪੋਰਟਾਂ ਮੁਤਾਬਕ ਟਰੰਪ ਨੇ ਕੇਰਨ ਮੈਕਡੌਗਲ ਨਾਲ ਸਬੰਧ ਕਾਇਮ ਕੀਤੇ ਸੀ। ਇਹ ਰਾਜ ਨੂੰ ਛੁਪਾਉਣ ਲਈ 150,000 ਡਾਲਰ ਦਾ ਭੁਗਤਾਨ ਕੀਤਾ ਗਿਆ ਸੀ।