ਵਾਸ਼ਿੰਗਟਨ : ਕੋਰੋਨਾ ਵਾਇਰਸ ਦੀ ਤਬਾਹੀ ਸਹਿ ਰਹੇ ਦੁਨੀਆਂ ਦੇ ਸਭ ਤੋਂ ਤਾਕਤਵਰ ਦੇਸ਼ ਅਮਰੀਕਾ 'ਚ ਪੀੜਤਾਂ ਦੇ ਮਾਮਲੇ ਸੱਤ ਲੱਖ ਤੋਂ ਪਾਰ ਪਹੁੰਚ ਚੁੱਕੇ ਹਨ ਅਤੇ 35 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ।

Continues below advertisement


ਅਮਰੀਕਾ 'ਚ ਕੋਰੋਨਾ ਵਾਇਰਸ ਦਾ ਕੇਂਦਰ ਬਣੇ ਨਿਊਯਾਰਕ 'ਚ 14,000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਤੇ ਦੋ ਲੱਖ ਲੋਕ ਇਨਫੈਕਟਡ ਪਾਏ ਗਏ ਹਨ। ਨਿਊਜਰਸੀ 'ਚ 78,000 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਅਤੇ 38,00 ਲੋਕਾਂ ਨੂੰ ਜਾਨ ਗਵਾਉਣੀ ਪਈ।


ਜੌਨਸ ਹੌਪਕਿਨਸ ਯੂਨੀਵਰਸਿਟੀ ਮੁਤਾਬਕ ਪਿਛਲੇ ਸਾਲ ਨਵੰਬਰ 'ਚ ਚੀਨ 'ਚ ਪੈਦਾ ਹੋਏ ਕੋਰੋਨਾ ਵਾਇਰਸ ਨਾਲ 154,142 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 2,242,868 ਲੋਕ ਇਸ ਤੋਂ ਪੀੜਤ ਹੋਏ। ਅਮਰੀਕਾ 'ਚ 35,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਦੇਸ਼ 'ਚ ਮਰੀਜ਼ਾਂ ਦੀ ਗਿਣਤੀ 701,131 ਹੋ ਗਈ ਹੈ ਜੋ ਦੁਨੀਆਂ ਦੇ ਕਿਸੇ ਵੀ ਦੇਸ਼ 'ਚ ਸਭ ਤੋਂ ਜ਼ਿਆਦਾ ਹੈ।


ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਮੁਤਾਬਕ ਅਮਰੀਕਾ ਹੁਣ ਤਕ 37.8 ਲੱਖ ਤੋਂ ਵੱਧ ਲੋਕਾਂ ਦੀ ਜਾਂਚ ਕਰ ਚੁੱਕਾ ਹੈ। ਟਰੰਪ ਨੇ ਕਿਹਾ ਕਿ ਮਰਨ ਵਾਲੇ ਲੋਕਾਂ ਦੀ ਸੰਖਿਆ ਹੁਣ ਤੋਂ ਕਿਤੇ ਜ਼ਿਆਦਾ ਹੁੰਦੀ ਜੇਕਰ ਉਨ੍ਹਾਂ ਦੇ ਪ੍ਰਸ਼ਾਸਨ ਨੇ ਕੋਰੋਨਾ ਵਾਇਰਸ 'ਤੇ ਲਗਾਮ ਕੱਸਣ ਲਈ ਲੋੜੀਂਦੇ ਯਤਨ ਨਾ ਕੀਤੇ ਹੁੰਦੇ। ਟਰੰਪ ਨੇ ਕਿਹਾ ਦੁਨੀਆਂ ਭਰ 'ਚ ਜੋ ਹੋ ਰਿਹਾ ਉਹ ਭਿਆਨਕ ਹੈ।


ਟਰੰਪ ਦਾ ਦਾਅਵਾ ਕਿ ਇਸ ਯੁੱਧ 'ਚ ਅੰਤਿਮ ਜਿੱਤ ਅਮਰੀਕਾ ਦੀ ਵਿਗਿਆਨਕ ਪ੍ਰਤਿਭਾ ਨਾਲ ਹੀ ਸੰਭਵ ਹੋਵੇਗੀ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਮਹੀਨੇ ਦੇਸ਼ ਦੇ ਇਤਿਹਾਸ 'ਚ ਸਭ ਤੋਂ ਵੱਧ ਚੁਣੌਤੀਪੂਰਵਕ ਰਹੇ ਹਨ। ਮੈਂ ਸੁਰੰਗ ਦੇ ਅੰਤ 'ਚ ਰੌਸ਼ਨੀ ਦੇ ਬਾਰੇ ਗੱਲ ਕਰਦਾ ਹਾਂ ਅਤੇ ਅਸੀਂ ਉਸ ਸੁਰੰਗ ਦੇ ਅੰਤ 'ਚ ਬਹੁਤ ਤੇਜ਼ ਰੌਸ਼ਨੀ ਨੂੰ ਦੇਖਣ ਦੇ ਬਹੁਤ ਨੇੜੇ ਹਾਂ ਅਤੇ ਇਹ ਹੋ ਰਿਹਾ ਹੈ।


ਉਪਰਾਸ਼ਟਰਪਤੀ ਮਾਇਕ ਪੇਂਸ ਮੁਤਾਬਕ 36,000 ਤੋਂ ਵੱਧ ਅਮਰੀਕੀਆਂ ਦੀ ਮੌਤ ਦੇ ਬਾਵਜੂਦ ਤਾਜ਼ਾ ਅੰਕੜੇ ਦਰਸਾਉਂਦੇ ਹਨ ਕਿ ਨਵੇਂ ਮਾਮਲੇ ਘੱਟ ਹੋ ਰਹੇ ਹਨ।