ਨਵੀਂ ਦਿੱਲੀ: ਕੋਰੋਨਾਵਾਇਰਸ ਨੂੰ ਲੈ ਕੇ ਚੀਨ ਅਤੇ ਅਮਰੀਕਾ ‘ਚ ਜ਼ੁਬਾਨੀ ਜੰਗ ਸ਼ੁਰੂ ਹੋ ਗਈ ਹੈ। ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਚੀਨ ਨੇ ਮ੍ਰਿਤਕਾਂ ਦੀ ਗਿਣਤੀ ਨੂੰ ਲੁਕਾਇਆ ਹੈ। ਮਰਨ ਵਾਲਿਆਂ ਦੀ ਗਿਣਤੀ ਅਸਲ ‘ਚ ਬਹੁਤ ਜ਼ਿਆਦਾ ਹੈ। ਟਰੰਪ ਨੇ ਇਹ ਦਾਅਵਾ ਇਸ ਲਈ ਕੀਤਾ ਕਿਉਂਕਿ ਸ਼ੁੱਕਰਵਾਰ ਨੂੰ ਚੀਨ ਨੇ ਵੁਹਾਨ ‘ਚ ਕੋਵਿਡ -19 ਤੋਂ ਮਰਨ ਵਾਲਿਆਂ ਦੀ ਗਿਣਤੀ ‘ਚ 50 ਪ੍ਰਤੀਸ਼ਤ ਵਾਧਾ ਕੀਤਾ।

ਰਾਸ਼ਟਰਪਤੀ ਟਰੰਪ ਨੇ ਟਵੀਟ ਕੀਤਾ, “ਚੀਨ ਨੇ ਅਦਿੱਖ ਦੁਸ਼ਮਣ ਤੋਂ ਹੋਣ ਵਾਲੀਆਂ ਮੌਤਾਂ ਦੀ ਦੁੱਗਣੀ ਘੋਸ਼ਣਾ ਕੀਤੀ ਹੈ। ਇਹ ਉਸ ਤੋਂ ਕਿਤੇ ਜ਼ਿਆਦਾ ਹੈ ਅਤੇ ਅਮਰੀਕਾ ਨਾਲੋਂ ਵੀ ਜ਼ਿਆਦਾ, ਨੇੜੇ ਵੀ ਨਹੀਂ! ''



ਚੀਨ ਲਗਾਤਾਰ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ ਕਿ ਉਹ ਮਰਨ ਵਾਲਿਆਂ ਦਾ ਅੰਕੜਾ ਲੁਕਾ ਰਿਹਾ ਹੈ।

ਕੀ ਹੈ ਇਹ ਸਾਰੀ ਗੱਲ .. ਸਮਝੋ

ਚੀਨ ਦਾ ਦਾਅਵਾ ਹੈ ਕਿ ਉਸਨੇ ਕੋਰੋਨਾ ਨੂੰ ਕੰਟਰੋਲ ਕੀਤਾ ਹੈ। ਵੁਹਾਨ ‘ਚ 76 ਦਿਨਾਂ ਦਾ ਲੌਕਡਾਊਨ ਖ਼ਤਮ ਹੋ ਗਿਆ ਹੈ। 10 ਅਪ੍ਰੈਲ ਤੋਂ ਵੁਹਾਨ ‘ਚ ਨਿਰਮਾਣ ਕੰਪਨੀਆਂ ਵਿੱਚ 80% ਕੰਮ ਸ਼ੁਰੂ ਹੋ ਗਿਆ ਹੈ। ਜਦ ਵੂਹਾਨ ‘ਚ ਸਭ ਕੁਝ ਆਮ ਦਿਖਣਾ ਸ਼ੁਰੂ ਹੋਇਆ, ਇਸ ਦੌਰਾਨ ਚੀਨ ਨੇ ਇਕ ਚਾਲ ਚਲੀ। ਵੁਹਾਨ ‘ਚ ਕੋਰੋਨਾ ਤੋਂ ਮਰਨ ਵਾਲਿਆਂ ਦੀ ਗਿਣਤੀ ‘ਚ ਵਾਧਾ ਹੋਇਆ। ਇਹ ਚੀਨ ਦੇ ਟੈਲੀਵਿਜ਼ਨ ਤੋਂ ਐਲਾਨ ਕੀਤਾ ਗਿਆ। ਵੁਹਾਨ ‘ਚ ਮਰਨ ਵਾਲਿਆਂ ਦੀ ਗਿਣਤੀ 1290 ਹੋ ਗਈ ਸੀ, ਜਿਸ ਤੋਂ ਬਾਅਦ ਵੁਹਾਨ ‘ਚ ਕੁਲ ਮਰਨ ਵਾਲਿਆਂ ਦੀ ਗਿਣਤੀ 3869 ਹੋ ਗਈ। ਤੇ ਹੁਣ ਇਨ੍ਹਾਂ ਅਚਾਨਕ ਆਏ ਨਵੇਂ ਅੰਕੜਿਆਂ ਨਾਲ ਚੀਨ ‘ਚ ਮਰਨ ਵਾਲਿਆਂ ਦੀ ਗਿਣਤੀ 4632 ਤੱਕ ਪਹੁੰਚ ਗਈ।

ਸਵਾਲ ਇਹ ਹੈ ਕਿ ਕੀ ਨਵਾਂ ਅੰਕੜਾ ਅਸਲ ‘ਚ ਭੁੱਲ ਹੈ ਜਾਂ ਕੋਈ ਚਾਲ ਹੈ? ਇਹ ਅੰਕੜਾ ਅਜਿਹੇ ਸਮੇਂ ਆਇਆ ਹੈ ਜਦੋਂ ਪੂਰੀ ਦੁਨੀਆ ਚੀਨ 'ਤੇ ਮੌਤ ਦੀ ਗਿਣਤੀ ਨੂੰ ਲੁਕਾਉਣ ਦਾ ਦੋਸ਼ ਲਗਾ ਰਹੀ ਹੈ। ਅਮਰੀਕਾ ਸ਼ੁਰੂ ਤੋਂ ਹੀ ਚੀਨ 'ਤੇ ਸਾਜਿਸ਼ ਦਾ ਦੋਸ਼ ਲਗਾਉਂਦਾ ਆ ਰਿਹਾ ਹੈ।
ਇਹ ਵੀ ਪੜ੍ਹੋ :