ਨਵੀਂ ਦਿੱਲੀ: ਇਜ਼ਰਾਇਲ ਕੋਲੋਂ ਉਸ ਦੇ ਦੁਸ਼ਮਣ ਡਰਦੇ ਹਨ ਤੇ ਇਸ ਦਾ ਕਾਰਨ ਉਸ ਦੀ ਫ਼ੌਜੀ ਤਾਕਤ ਹੈ। ਇਜ਼ਰਾਇਲ ਦੀ ਖੂਫੀਆ ਏਜੰਸੀ ਤੋਂ ਵੀ ਦੁਨੀਆ ਦੇ ਲੋਕ ਡਰਦੇ ਹਨ। ਇਸ ਖੂਫੀਆ ਏਜੰਸੀ ਦੀ ਸ਼ੁਰੂਆਤ 13 ਦਸੰਬਰ, 1949 ਵਿੱਚ ਕੀਤੀ ਗਈ ਸੀ। ਇਸ ਨੂੰ ਕਿਲਿੰਗ ਮਸ਼ੀਨ ਵੀ ਕਿਹਾ ਜਾਂਦਾ ਹੈ ਕਿਉਂਕਿ ਇਹ ਪੂਰੀ ਦੁਨੀਆ ਵਿੱਚ ਆਪਣੇ ਦੁਸ਼ਮਣਾ ਨੂੰ ਲੱਭ-ਲੱਭ ਕੇ ਮਾਰਦੀ ਹੈ।

ਮੰਨਿਆ ਜਾਂਦਾ ਹੈ ਕਿ ਮੋਸਾਦ ਦੀਆਂ ਜਾਸੂਸ ਬੀਬੀਆਂ ਦੁਨੀਆ ਭਰ ਵਿੱਚ ਰਹਿੰਦੀਆਂ ਹਨ ਤੇ ਇਨ੍ਹਾਂ ਦੇ ਹਨੀਟ੍ਰੈਪ ਤੋਂ ਬਚਣਾ ਮੁਸ਼ਕਲ ਹੀ ਹੈ। ਇਹ ਕਤਲ ਤੋਂ ਇਲਾਵਾ ਵੀ ਸਭ ਕੁਝ ਕਰ ਸਕਦੀਆਂ ਹਨ। ਜਿਨ੍ਹਾਂ ਵਿੱਚ ਬੇਹੱਦ ਖ਼ਾਸ ਹੈ ਦੁਸ਼ਮਣਾਂ ਤੋਂ ਉਨ੍ਹਾਂ ਦੇ ਰਾਜ ਉਗਲਵਾਉਣੇ। ਦੱਸਿਆ ਜਾ ਰਿਹਾ ਹੈ ਕਿ ਖੂਫੀਆ ਏਜੰਸੀ ਮੋਸਾਦ ਵਿੱਚ ਅੱਧੀ ਗਿਣਤੀ ਬੀਬੀਆਂ ਦੀ ਹੈ।

ਕੋਵਰਟ ਆਪ੍ਰੇਸ਼ਨ ਵਿੱਚ ਮੋਸਾਦ ਨੂੰ ਮੁਹਾਰਤ ਹਾਸਲ ਹੈ। ਇਸੇ ਕਾਰਨ ਮੋਸਾਦ ਐਫਬੀਆਈ ਤੇ ਐਮਆਈ-6 ਤੋਂ ਵੀ ਖ਼ਤਰਨਾਕ ਮੰਨੀ ਜਾਂਦੀ ਹੈ। ਇਹ ਏਜੰਸੀ ਜਿਸ ਤਰੀਕੇ ਨਾਲ ਕੰਮ ਕਰਦੀ ਹੈ, ਦੁਨੀਆ ਦਾ ਹਰ ਤਾਕਤਵਰ ਮੁਲਕ ਇਸ ਦਾ ਦੀਵਾਨਾ ਹੈ। ਫ਼ੌਜ ਤੇ ਮੋਸਾਦ ਕਾਰਨ ਹੀ ਇਜ਼ਰਾਇਲ ਨੂੰ ਦੁਨੀਆ ਦਾ ਸਭ ਤੋਂ ਸੁਰੱਖਿਅਤ ਮੁਲਕ ਮੰਨਿਆ ਜਾਂਦਾ ਹੈ।

1972 ਵਿੱਚ ਅੱਤਵਾਦੀਆਂ ਨੇ ਇਜ਼ਰਾਈਲ ਦੇ 9 ਖਿਡਾਰੀਆਂ ਨੂੰ ਮਾਰ ਦਿੱਤਾ ਸੀ। ਇਸ ਤੋਂ ਬਾਅਦ ਖੂਫੀਆ ਏਜੰਸੀ ਮੋਸਾਦ ਨੇ ਇਸ ਵਾਰਦਾਤ ਵਿੱਚ ਸ਼ਾਮਲ ਹਰ ਬੰਦੇ ਨੂੰ ਲੱਭ-ਲੱਭ ਕੇ ਕਤਲ ਕਰ ਦਿੱਤਾ ਸੀ।