ਵਾਸ਼ਿੰਗਟਨ: ਅਮਰੀਕਾ ਤੋਂ ਇੱਕ ਬਹੁਤ ਹੀ ਅਜੀਬ ਮਾਮਲਾ ਸਾਹਮਣੇ ਆਇਆ ਹੈ, ਜਿਸ ਬਾਰੇ ਜਾਣ ਕੇ ਕੋਈ ਵੀ ਹੈਰਾਨ ਰਹਿ ਜਾਵੇਗਾ। ਇੱਥੇ ਇੱਕ ਔਰਤ ਨੇ ਆਪਣੀ ਹੀ ਬੇਟੀ ਦਾ ਆਈਡੀ ਕਾਰਡ ਚੋਰੀ ਕਰ ਲਿਆ। ਮਹਿਲਾ ਨੇ ਅਜਿਹਾ ਇਸ ਲਈ ਕੀਤਾ ਤਾਂ ਕਿ ਉਹ ਕਾਲਜ 'ਚ ਦਾਖਲਾ ਲੈ ਸਕੇ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਸ ਵਿੱਚ ਗਲਤ ਕੀ ਹੈ?
ਦਰਅਸਲ, ਇਸ ਔਰਤ ਨੇ ਨਾ ਸਿਰਫ਼ ਆਈਡੀ ਕਾਰਡ 'ਤੇ ਲੱਖਾਂ ਰੁਪਏ ਦਾ ਸਟੂਡੈਂਟ ਲੋਨ ਲਿਆ ਸਗੋਂ ਕਾਲਜ ਦੇ ਕਈ ਨੌਜਵਾਨ ਲੜਕਿਆਂ ਨੂੰ ਡੇਟ ਕਰਨ ਦੀ ਕੋਸ਼ਿਸ਼ ਵੀ ਕੀਤੀ। ਔਰਤ ਦੀ ਪਛਾਣ 48 ਸਾਲਾ ਲੌਰਾ ਓਗਲਸਬੇ ਵਜੋਂ ਹੋਈ ਹੈ। ਇਸ ਔਰਤ ਨੇ ਇਹ ਕੰਮ ਯੋਜਨਾਬੱਧ ਤਰੀਕੇ ਨਾਲ ਕੀਤਾ। ਇਸ ਲਈ ਉਸ ਨੇ ਆਪਣੇ ਕਰੀਬੀਆਂ ਨੂੰ ਵੀ ਚਕਮਾ ਦਿੱਤਾ ਪਰ ਇਸ ਔਰਤ ਦੀ ਚਲਾਕੀ ਬਹੁਤੀ ਦੇਰ ਕੰਮ ਨਾ ਆਈ। ਜਦੋਂ ਉਸ ਦੀ ਚੋਰੀ ਫੜੀ ਗਈ ਤਾਂ ਉਸ ਨੂੰ 19 ਲੱਖ ਰੁਪਏ ਦਾ ਜੁਰਮਾਨਾ ਲਾ ਕੇ ਜੇਲ੍ਹ ਦੀ ਸਜ਼ਾ ਸੁਣਾਈ ਗਈ।
ਮੀਡੀਆ ਰਿਪੋਰਟਾਂ ਮੁਤਾਬਕ ਲੌਰਾ ਨਾਂ ਦੀ ਔਰਤ ਨੇ ਆਪਣੀ ਬੇਟੀ ਦਾ ਆਈਡੀ ਕਾਰਡ ਚੋਰੀ ਕਰ ਲਿਆ ਤੇ ਸਾਊਥ ਵੈਸਟ ਬੈਪਟਿਸਟ ਯੂਨੀਵਰਸਿਟੀ 'ਚ ਦਾਖਲਾ ਲੈ ਲਿਆ। ਇਸ ਲਈ ਔਰਤ ਨੇ ਬੇਟੀ ਦੇ ਸਮਾਜਿਕ ਸੁਰੱਖਿਆ ਕਾਰਡ ਦੀ ਵਰਤੋਂ ਕੀਤੀ ਸੀ। ਇੰਨਾ ਹੀ ਨਹੀਂ ਇਸ ਸ਼ਾਤਿਰ ਔਰਤ ਨੇ ਆਪਣੀ ਬੇਟੀ ਦੇ ਨਾਂ 'ਤੇ ਡਰਾਈਵਿੰਗ ਲਾਇਸੈਂਸ ਵੀ ਲੈ ਲਿਆ।
ਖਬਰਾਂ ਮੁਤਾਬਕ ਲੌਰਾ ਓਗਲਸਬੇ ਨੇ ਕਾਲਜ 'ਚ ਦਾਖਲਾ ਲੈਣ ਤੋਂ ਬਾਅਦ 20 ਸਾਲ ਦੇ ਲੜਕੇ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ ਸੀ। ਲੌਰਾ ਨੇ ਉਸ ਨੂੰ ਆਪਣੀ ਉਮਰ 22 ਸਾਲ ਦੱਸੀ। ਇਸ ਤੋਂ ਬਾਅਦ ਲੌਰਾ ਨੇ ਬੇਟੀ ਦੇ ਨਾਂ 'ਤੇ ਸਨੈਪਚੈਟ 'ਤੇ ਫਰਜ਼ੀ ਅਕਾਊਂਟ ਵੀ ਬਣਾਇਆ। ਇਸ ਤੋਂ ਬਾਅਦ ਉਸ ਨੇ ਆਪਣੀ ਬੇਟੀ ਦੀ ਤਰ੍ਹਾਂ ਕੱਪੜੇ ਪਾਉਣੇ ਸ਼ੁਰੂ ਕਰ ਦਿੱਤੇ। ਤੁਸੀਂ ਹੈਰਾਨ ਹੋਵੋਗੇ ਕਿ ਲੌਰਾ ਆਪਣੇ ਆਪ ਨੂੰ ਜਵਾਨ ਦਿਖਣ ਲਈ ਨੌਜਵਾਨ ਲੜਕਿਆਂ ਨੂੰ ਡੇਟ ਕਰਨ ਲਈ ਭਾਰੀ ਮੇਕਅੱਪ ਦਾ ਇਸਤੇਮਾਲ ਕਰਦੀ ਸੀ।
ਫੜੇ ਜਾਣ ਤੋਂ ਪਹਿਲਾਂ ਲੌਰਾ ਮਾਉਂਟੇਨ ਵਿਊ ਵਿੱਚ ਇੱਕ ਸਥਾਨਕ ਜੋੜੇ ਨਾਲ ਰਹਿੰਦੀ ਸੀ। ਉਸ ਨੇ ਇਸ ਜੋੜੇ ਨੂੰ ਆਪਣੇ ਜਾਲ ਵਿਚ ਫਸਾ ਲਿਆ ਸੀ। ਲੌਰਾ ਨੇ ਜੋੜੇ ਨੂੰ ਦੱਸਿਆ ਕਿ ਉਹ ਇੱਕ ਖਰਾਬ ਰਿਸ਼ਤੇ ਤੋਂ ਬਾਹਰ ਆਈ ਹੈ। ਦੱਸ ਦੇਈਏ ਕਿ ਇਸ ਮਹਿਲਾ ਨੇ ਆਪਣੀ ਬੇਟੀ ਦੀ ਆਈਡੀ ਦੀ ਵਰਤੋਂ ਕਰਕੇ ਕਾਲਜ ਤੋਂ ਕਰੀਬ 5 ਲੱਖ ਦਾ ਕਰਜ਼ਾ ਲਿਆ ਸੀ।
ਧੋਖਾਧੜੀ ਦਾ ਪਰਦਾਫਾਸ਼ ਹੋਣ ਤੋਂ ਬਾਅਦ ਵੀ, ਲੌਰਾ ਇਸ ਗੱਲ ਤੋਂ ਇਨਕਾਰ ਕਰਦੀ ਰਹੀ। ਪਰ ਜਿਵੇਂ ਹੀ ਸਖਤੀ ਕੀਤੀ ਗਈ ਤਾਂ ਉਸਨੇ ਆਪਣਾ ਜੁਰਮ ਕਬੂਲ ਕਰ ਲਿਆ। ਅਦਾਲਤ ਨੇ ਇਸ ਐਕਟ ਲਈ ਲੌਰਾ ਨੂੰ 25 ਹਜ਼ਾਰ ਡਾਲਰ ਦੇ ਜੁਰਮਾਨੇ ਦੇ ਨਾਲ 5 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ।
ਇਹ ਵੀ ਪੜ੍ਹੋ: ਆਖਰ ਚੋਣਾਂ ਕਿਉਂ ਨਹੀਂ ਲੜਨਾ ਚਾਹੁੰਦੀਆਂ ਕਿਸਾਨ ਜਥੰਬਦੀਆਂ, ਕਿਸਾਨ ਲੀਡਰ ਕਾਂਦੀਆਂ ਨੇ ਦੱਸੀ ਅਸਲੀਅਤ
ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904