ਪਾਕਿਸਤਾਨ ਦੀ ਇਕ ਅਦਾਲਤ ਨੇ ਸ਼ੁੱਕਰਵਾਰ ਮੁੰਬਈ ਹਮਲੇ ਦੇ ਮਾਸਟਰਮਾਈਂਡ ਤੇ ਲਸ਼ਕਰ-ਏ-ਤੈਇਬਾ ਦੇ ਕਮਾਂਡਰ ਜਕੀਉਰ ਰਹਿਮਾਨ ਲਖਵੀ ਨੂੰ 15 ਸਾਲ ਦੀ ਸਜ਼ਾ ਸੁਣਾਈ ਹੈ। ਇਸ ਤੋਂ ਪਹਿਲਾਂ ਅੱਤਵਾਦੀ ਗਤੀਵਿਧੀਆਂ ਲਈ ਰਾਸ਼ੀ ਮੁਹੱਈਆ ਕਰਾਉਣ ਦੇ ਇਲਜ਼ਾਮ 'ਚ ਪਾਕਿਸਤਾਨ ਦੇ ਅੱਤਵਾਦ ਰੋਕੂ ਵਿਭਾਗ ਨੇ ਜਕੀਉਰ ਰਹਿਮਾਨ ਲਖਵੀ ਨੂੰ ਗ੍ਰਿਫ਼ਤਾਰ ਕੀਤਾ ਸੀ।


ਅੱਤਵਾਦੀ ਲਖਵੀ ਨੂੰ ਅੱਤਵਾਦੀਆਂ ਨੂੰ ਵਿੱਤੀ ਮਦਦ ਦੇਣ ਦਾ ਦੋਸ਼ੀ ਪਾਇਆ ਗਿਆ ਸੀ। ਰਿਪੋਰਟਾਂ ਮੁਤਾਬਕ ਜਕੀਉਰ ਨੇ ਅੱਤਵਾਦ ਨੂੰ ਬੜਾਵਾ ਦੇਣ 'ਚ ਕੋਈ ਕਸਰ ਨਹੀਂ ਛੱਡੀ ਹੈ ਤੇ ਅੱਤਵਾਦੀਆਂ ਨੂੰ ਵਿੱਤੀ ਮਦਦ ਵੀ ਦਿੱਤੀ ਸੀ। ਇਸ ਮੁੱਦੇ ਨੂੰ ਲੈਕੇ ਇਸ ਤੋਂ ਪਹਿਲਾਂ ਸੀਟੀਡੀ ਨੇ ਕਿਹਾ ਸੀ ਕਿ ਪਾਬੰਦੀਸ਼ੁਦਾ ਸੰਗਠਨ ਲਸ਼ਕਰ-ਏ-ਤੈਇਬਾ ਨਾਲ ਜੁੜੇ ਹੋਣ ਤੋਂ ਇਲਾਵਾ ਉਹ ਸੰਯੁਕਤ ਰਾਸ਼ਟਰ ਵੱਲੋਂ ਐਲਾਨੇ ਅੱਤਵਾਦੀਆਂ ਦੀ ਸੂਚੀ 'ਚ ਸ਼ਾਮਲ ਹੈ। ਉਸ ਦੇ ਖਿਲਾਫ ਮੁਕੱਦਮਾ ਲਾਹੌਰ 'ਚ ਅੱਤਵਾਦ ਰੋਕੂ ਅਦਾਲਤ ਚ ਚੱਲੇਗਾ।


ਸੀਟੀਡੀ ਨੇ ਕਿਹਾ ਸੀ- ਲਖਵੀ ਤੇ ਇਕ ਦਵਾਖਾਨਾ ਚਲਾਉਣ, ਇਕੱਠੇ ਕੀਤੇ ਧੰਨ ਦਾ ਇਸਤੇਮਾਲ ਅੱਤਵਾਦ ਦੇ ਵਿੱਤੀ ਪੋਸ਼ਣ 'ਚ ਕਰਨ ਦੇ ਇਲਜ਼ਾਮ ਹਨ। ਉਸ ਨੇ ਤੇ ਹੋਰਾਂ ਨੇ ਇਸ ਦਵਾਖਾਨੇ ਤੋਂ ਪੈਸਾ ਇਕੱਠਾ ਕੀਤਾ ਤੇ ਇਸ ਪੈਸੇ ਦਾ ਇਸਤੇਮਾਲ ਅੱਤਵਾਦ ਦੇ ਵਿੱਤੀ ਪੋਸ਼ਣ 'ਚ ਕੀਤਾ। ਉਸ ਨੇ ਇਸ ਪੈਸੇ ਦਾ ਇਸਤੇਮਾਲ ਨਿੱਜੀ ਖਰਚ 'ਚ ਕੀਤਾ।


ਜਮਾਤ-ਉਦ-ਦਾਅਵਾ ਮੁਖੀ ਹਾਫਿਜ਼ ਸਈਅਦ ਦੀ ਅਗਵਾਈ 'ਚ ਲਸ਼ਕਰ-ਏ-ਤੈਇਬਾ ਨੇ 2008 ਦੇ ਮੁੰਬਈ ਅੱਤਵਾਦੀ ਹਮਲਿਆਂ ਨੂੰ ਅੰਜਾਮ ਦਿੱਤਾ ਸੀ। ਜਿਸ 'ਚ 6 ਅਮਰੀਕੀ ਨਾਗਰਿਕਾਂ ਸਮੇਤ 166 ਲੋਕਾਂ ਦੀ ਮੌਤ ਹੋਈ ਸੀ। ਜਮਾਤ-ਉਦ-ਦਾਅਵਾ ਮੁਖੀ ਹਾਫਿਜ਼ ਸਈਅਦ ਦੀ ਅਗਵਾਈ 'ਚ ਲਸ਼ਕਰ-ਏ-ਤੈਇਬਾ ਨੇ 2008 ਦੇ ਮੁੰਬਈ ਅੱਤਵਾਦੀ ਹਮਲਿਆਂ ਨੂੰ ਅੰਜ਼ਾਮ ਦਿੱਤਾ ਸੀ। ਜਿਸ 'ਚ ਛੇ ਅਮਰੀਕੀ ਨਾਗਰਿਕਾਂ ਸਮੇਤ 166 ਲੋਕਾਂ ਦੀ ਮੌਤ ਹੋ ਗਈ ਸੀ।


ਲਸ਼ਕਰ-ਏ-ਤੈਇਬਾ ਤੇ ਅਲਕਾਇਦਾ ਨਾਲ ਜੁੜੇ ਹੋਣ 'ਤੇ ਅੱਤਵਾਦ ਲਈ ਵਿੱਤੀ ਪੋਸ਼ਣ, ਯੋਜਨਾ, ਸਹਾਇਤਾ ਮੁਹੱਈਆ ਕਰਾਉਣ ਜਾਂ ਸਾਜ਼ਿਸ਼ ਰਚਣ ਦੀ ਖਾਤਰ ਲਖਵੀ ਨੂੰ ਸੰਯੁਕਤ ਰਾਸ਼ਟਰ ਨੇ ਦਸੰਬਰ 2008 'ਚ ਕੌਮਾਂਤਰੀ ਅੱਤਵਾਦੀ ਐਲਾਨਿਆ ਸੀ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ