ਵਾਸ਼ਿੰਗਟਨ: ਨਿਊ ਜਰਸੀ ਦੇ ਮਨੋਨੀਤ ਗਵਰਨਰ ਫਿਲ ਮਰਫੀ ਨੇ ਗੁਰਬੀਰ ਸਿੰਘ ਗਰੇਵਾਲ ਨੂੰ ਸਟੇਟ ਦਾ ਅਟਾਰਨੀ ਜਨਰਲ ਨਾਮਜ਼ਦ ਕੀਤਾ ਹੈ। ਉਹ ਮੁਲਕ ਵਿੱਚ ਅਟਾਰਨੀ ਜਨਰਲ ਬਣਨ ਵਾਲੇ ਪਹਿਲੇ ਸਿੱਖ-ਅਮਰੀਕੀ ਹੋਣਗੇ

ਉਨ੍ਹਾਂ ਨੂੰ ਇਸ ਅਹੁਦੇ ਲਈ ਨਾਮਜ਼ਦ ਕੀਤੇ ਜਾਣ 'ਤੇ 'ਸਾਊਥ ਏਸ਼ੀਅਨ ਬਾਰ ਐਸੋਸੀਏਸ਼ਨ' ਨੇ ਸਵਾਗਤ ਕੀਤਾ ਹੈ। ਮੌਜੂਦਾ ਸਮੇਂ ਬਰਜਨ ਕਾਊਟੀ 'ਚ ਸਰਕਾਰੀ ਵਕੀਲ ਵਜੋਂ ਸੇਵਾਵਾਂ ਨਿਭਾਅ ਰਹੇ ਗਰੇਵਾਲ ਨੇ ਆਪਣੇ ਕਾਨੂੰਨੀ ਪੇਸ਼ੇ ਦਾ ਜ਼ਿਆਦਾ ਸਮਾਂ ਲੋਕ ਸੇਵਾ 'ਚ ਲਗਾਇਆ। ਹੁਣ ਉਹ ਨਿਊ ਜਰਸੀ 'ਚ ਕਰੀਬ 10 ਲੱਖ ਲੋਕਾਂ ਨੂੰ ਆਪਣੇ 265 ਸਟਾਫ਼ ਮੈਂਬਰਾਂ ਨਾਲ ਸੇਵਾਵਾਂ ਦੇਣਗੇ।

ਗਰੇਵਾਲ ਨੇ 2004-2007 ਦੌਰਾਨ ਨਿਊਯਾਰਕ ਅਤੇ 2010-2016 ਦੌਰਾਨ ਨਿਊ ਜਰਸੀ 'ਚ ਸਹਾਇਕ ਅਟਾਰਨੀ ਜਨਰਲ ਵਜੋਂ ਸੇਵਾਵਾਂ ਦਿੱਤੀਆਂ ਹਨ। ਗੁਰਬੀਰ ਸਿੰਘ ਗਰੇਵਾਲ ਨੇ ਵਿਲੀਅਮ ਐਾਡ ਮੈਰੀ ਕਾਲਜ, ਮਾਰਸ਼ਲ-ਵਿਥੇ ਸਕੂਲ ਆਫ਼ ਲਾਅ 'ਚੋਂ 1999 ਵਿਚ ਕਾਨੂੰਨ ਦੀ ਡਿਗਰੀ ਪ੍ਰਾਪਤ ਕੀਤੀ ਸੀ।