ਚੰਡੀਗੜ੍ਹ: ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਨੇ ਅਖਿਲ ਪਾਕਿਸਤਾਨ ਮੁਸਲਿਮ ਲੀਗ (ਏਪੀਐਮਐਲ) ਪਾਰਟੀ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਹ ਜਾਣਕਾਰੀ ਪਾਰਟੀ ਦੇ ਨਵੇਂ ਚੇਅਰਮੈਨ ਡਾ. ਮੁਹੰਮਦ ਅਮਜਦ ਨੇ ਦਿੱਤੀ।   ਡਾ. ਅਮਜਦ ਨੇ ਡਾਅਨ ਨਿਊਜ਼ ਟੀਵੀ ਨੂੰ ਦੱਸਿਆ ਕਿ ਪੇਸ਼ਾਵਰ ਹਾਈ ਕੋਰਟ ਦੇ ਫੈਸਲੇ ਮੁਤਾਬਕ ਪਰਵੇਜ਼ ਮੁਸ਼ੱਰਫ ਨੇ 10 ਜੂਨ ਨੂੰ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ। ਪੇਸ਼ਾਵਰ ਹਾਈ ਕੋਰਟ ਦਾ ਫੈਸਲੇ ਮੁਤਾਬਕ ਉਨ੍ਹਾਂ ਨੂੰ ਜੀਵਨ ਭਰ ਲਈ ਸਿਆਸਤ ਤੋਂ ਵਾਂਝੇ ਕਰ ਦਿੱਤਾ ਗਿਆ ਸੀ। ਮੁਸ਼ੱਰਫ ਨੇ ਹਾਈ ਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਇਸ ਮਹੀਨੇ ਦੇ ਸ਼ੁਰੂ ਵਿੱਚ ਇਹ ਨਿਰਦੇਸ਼ ਜਾਰੀ ਕੀਤਾ ਗਿਆ ਸੀ। ਇਸ ਦੇ ਤਹਿਤ ਉਹ ਤਦ ਹੀ ਨਾਮਜ਼ਦਗੀ ਕਾਗਜ਼ ਭਰ ਸਕਦੇ ਸਨ ਜੇ ਉਹ ਵਾਪਸੀ ਕਰਨਗੇ ਤੇ 13 ਜੂਨ ਨੂੰ ਅਦਾਲਤ ਦੀ ਸੁਣਵਾਈ ਵਿੱਚ ਹਾਜ਼ਰ ਹੋਣਗੇ। ਨਾਮਜ਼ਦਗੀ ਕਾਗਜ਼ ਅਦਾਲਤ ਦੀ ਅੰਤਿਮ ਫ਼ੈਸਲੇ ਦੀ ਅਧੀਨ ਹੋਣਗੇ। ਵੀਡੀਓ ਲਿੰਕ ਰਾਹੀਂ ਪ੍ਰਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਰਾਸ਼ਟਰਪਤੀ ਨੇ ਕਿਹਾ ਕਿ ਅਗਸਤ ਵਿੱਚ ਉੱਚ ਅਦਾਲਤ ’ਚ ਪੇਸ਼ ਤੋਂ ਪਹਿਲਾਂ ਅਥਾਰਟੀਆਂ ਨੂੰ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਤੋਂ ਰੋਕੇ ਜਾਣਾ, ਉਨ੍ਹਾਂ ਨੂੰ ਵਾਪਸੀ ਕਰਨ ਦੀ ਯੋਜਨਾ ’ਤੇ ਮੁੜ ਵਿਚਾਰ ਕਰਨ ਲਈ ਮਜਬੂਰ ਕਰਦਾ ਹੈ। ਉਨ੍ਹਂ ਕਿਹਾ ਕਿ ਅਦਾਲਤ ਵਿੱਚ ਪੇਸ਼ ਹੋਣ ਤੋਂ ਤੁਰੰਤ ਬਾਅਦ ਜੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹਾਂ ਤਾਂ ਉਨ੍ਹਾਂ ਦੀ ਵਾਪਸੀ ਦਾ ਮੁਲਕ ਨੂੰ ਕੋਈ ਫਾਇਦਾ ਨਹੀਂ। ਮੁਸ਼ੱਰਫ ਨੇ ਦਾਅਵਾ ਕੀਤਾ ਕਿ ਸਾਰਾ ਸੰਸਾਰ ਜਾਣਦਾ ਹੈ ਕਿ ਉਹ ਕਾਇਰ ਨਹੀਂ। ਵਾਪਸੀ ਲਈ ਉਹ ਉਚਿਤ ਸਮੇਂ ਦੀ ਉਡੀਕ ਕਰ ਰਹੇ ਹਨ।