July Hottest Month: ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਦੱਸਿਆ ਕਿ 1880 ਤੋਂ ਬਾਅਦ ਜੁਲਾਈ ਹੁਣ ਤੱਕ ਦਾ ਸਭ ਤੋਂ ਗਰਮ ਮਹੀਨਾ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਇਸ ਸਾਲ ਅਮਰੀਕਾ ਅਤੇ ਯੂਰਪ ਦੇ ਕਈ ਸ਼ਹਿਰ ਹੀਟ ਵੇਵ ਅਤੇ ਜੰਗਲਾਂ ਦੀ ਅੱਗ ਦੀ ਲਪੇਟ ਵਿੱਚ ਆਏ ਹਨ। ਅਮਰੀਕਾ ਵਿੱਚ ਵੀ ਇਸ ਸਾਲ ਗਰਮੀ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ।


ਸਭ ਤੋਂ ਵੱਧ ਗਰਮ ਰਿਹਾ ਜੁਲਾਈ ਦਾ ਮਹੀਨਾ


ਨਿਊਯਾਰਕ ਵਿੱਚ ਨਾਸਾ ਦੇ ਗੋਡਾਰਡ ਇੰਸਟੀਚਿਊਟ ਫਾਰ ਸਪੇਸ ਸਟੱਡੀਜ਼ (GISS) ਦੇ ਵਿਗਿਆਨੀਆਂ ਦੇ ਅਨੁਸਾਰ ਜੁਲਾਈ 2023 ਗਲੋਬਲ ਤਾਪਮਾਨ ਰਿਕਾਰਡ ਵਿੱਚ ਬਾਕੀ ਮਹੀਨਿਆਂ ਨਾਲੋਂ ਸਭ ਤੋਂ ਜ਼ਿਆਦਾ ਗਰਮ ਪਾਇਆ ਗਿਆ। ਜਾਣਕਾਰੀ ਦੇ ਅਨੁਸਾਰ ਜੁਲਾਈ 2023 ਨਾਸਾ ਦੇ ਰਿਕਾਰਡਾਂ ਵਿੱਚ ਬਾਕੀ ਮਹੀਨਿਆਂ ਨਾਲੋਂ 0.24 ਡਿਗਰੀ ਸੈਲਸੀਅਸ ਵੱਧ ਗਰਮ ਸੀ। ਇਹ ਤਾਪਮਾਨ 1951 ਅਤੇ 1980 ਦਰਮਿਆਨ ਔਸਤ ਜੁਲਾਈ ਨਾਲੋਂ 1.18 ਡਿਗਰੀ ਸੈਲਸੀਅਸ ਵੱਧ ਸੀ।


ਸਮੁੰਦਰ ਦੀ ਸਤਹ ਦਾ ਤਾਪਮਾਨ ਕਾਰਨ ਵਧਿਆ ਤਾਪਮਾਨ


ਇੱਥੇ ਤੁਹਾਨੂੰ ਦੱਸਣਾ ਬਣਦਾ ਹੈ ਕਿ ਤਾਪਮਾਨ ਵਧਣ ਦਾ ਇਕ ਕਾਰਨ ਸਮੁੰਦਰ ਦੀ ਸਤਹ ਦਾ ਤਾਪਮਾਨ ਵੀ ਰਿਹਾ ਹੈ। ਨਾਸਾ ਨੇ ਆਪਣੇ ਵਿਸ਼ਲੇਸ਼ਣ ਵਿੱਚ ਕਿਹਾ ਹੈ ਕਿ ਮਈ 2023 ਵਿੱਚ ਪੂਰਬੀ ਖੰਡੀ ਪ੍ਰਸ਼ਾਂਤ ਵਿੱਚ ਗਰਮ ਸਮੁੰਦਰੀ ਸਤਹ ਦਾ ਤਾਪਮਾਨ ਵਧਣਾ ਸ਼ੁਰੂ ਹੋਇਆ ਸੀ, ਜੋ ਕਿ ਐਲ ਨੀਨੋ ਦਾ ਅਸਰ ਹੈ।


ਇਹ ਵੀ ਪੜ੍ਹੋ: Modi Cabinet Decisions: ਮੋਦੀ ਕੈਬਨਿਟ ਦਾ ਵੱਡਾ ਫੈਸਲਾ, ਪੀਐਮ ਈ-ਬੱਸ ਸੇਵਾ ਨੂੰ ਦਿੱਤੀ ਮਨਜ਼ੂਰੀ


ਨਾਸਾ ਦੇ ਪ੍ਰਸ਼ਾਸਕ ਬਿਲ ਨੇਲਸਨ ਨੇ ਕਿਹਾ ਕਿ ਡਾਟਾ ਦਰਸਾਉਂਦਾ ਹੈ ਕਿ ਦੁਨੀਆ ਭਰ ਦੇ ਅਰਬਾਂ ਲੋਕਾਂ ਨੇ ਅਸਲ ਵਿੱਚ ਕੀ ਮਹਿਸੂਸ ਕੀਤਾ ਹੈ। ਜੁਲਾਈ 2023 ਦੇ ਤਾਪਮਾਨ ਨੇ ਇਸ ਨੂੰ ਹੁਣ ਤੱਕ ਦਾ ਸਭ ਤੋਂ ਗਰਮ ਮਹੀਨਾ ਬਣਾਉਣ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਅਮਰੀਕੀ ਜਲਵਾਯੂ ਸੰਕਟ ਦੇ ਪ੍ਰਭਾਵਾਂ ਨੂੰ ਸਪੱਸ਼ਟ ਤੌਰ 'ਤੇ ਮਹਿਸੂਸ ਕੀਤਾ ਜਾ ਰਿਹਾ ਹੈ।


ਕਿੱਥੇ-ਕਿੱਥੇ ਦੇਖਿਆ ਗਿਆ ਅਸਰ?


ਰਿਪੋਰਟ ਦੇ ਅਨੁਸਾਰ, ਦੱਖਣੀ ਅਮਰੀਕਾ, ਉੱਤਰੀ ਅਫਰੀਕਾ, ਉੱਤਰੀ ਅਮਰੀਕਾ ਅਤੇ ਅੰਟਾਰਕਟਿਕ ਪ੍ਰਾਇਦੀਪ ਦੇ ਕੁਝ ਹਿੱਸੇ ਖਾਸ ਤੌਰ 'ਤੇ ਗਰਮ ਸਨ, ਜਿੱਥੇ ਤਾਪਮਾਨ ਔਸਤ ਨਾਲੋਂ ਲਗਭਗ 4 ਡਿਗਰੀ ਸੈਲਸੀਅਸ ਵੱਧ ਗਿਆ ਸੀ।


ਇਹ ਵੀ ਪੜ੍ਹੋ: Ludhiana News: ਪਲਾਸਟਿਕ ਡੋਰ ਦਾ ਕਹਿਰ! ਬਾਈਕ 'ਤੇ ਜਾ ਰਹੇ ਬੰਦਾ ਦਾ ਵੱਢਿਆ ਗਿਆ ਗਲਾ