ਜਾਪਾਨੀਆਂ ਨੂੰ ਵਿਆਹ ਲਈ ਨਹੀਂ ਮਿਲ ਰਹੇ ਮਨਪਸੰਦ ਜੀਵਨ ਸਾਥੀ, ਕਾਰਨ ਜਾਣ ਹੋ ਜਾਓਗੇ ਹੈਰਾਨ
ਏਬੀਪੀ ਸਾਂਝਾ | 21 Jun 2019 01:29 PM (IST)
ਜਾਪਾਨ ਇਨ੍ਹੀਂ ਦਿਨੀਂ ਇੱਕ ਅਜੀਬੋ-ਗਰੀਬ ਸਮੱਸਿਆ ਨਾਲ ਜੂਝ ਰਿਹਾ ਹੈ। ਇੱਥੇ ਵਿਆਹ ਕਰਨ ਦੇ ਇਛੁੱਕ 47 ਫੀਸਦੀ ਸਿੰਗਲ ਲੋਕਾਂ ਨੂੰ ਉਨ੍ਹਾਂ ਦੀ ਪਸੰਦ ਦਾ ਜੀਵਨ ਸਾਥੀ ਨਹੀਂ ਮਿਲ ਰਿਹਾ। ਇੱਕ ਸਰਕਾਰੀ ਸਰਵੇ ‘ਚ ਇਹ ਗੱਲ ਸਾਹਮਣੇ ਆਈ ਹੈ।
ਟੋਕਿਓ: ਜਾਪਾਨ ਇਨ੍ਹੀਂ ਦਿਨੀਂ ਇੱਕ ਅਜੀਬੋ-ਗਰੀਬ ਸਮੱਸਿਆ ਨਾਲ ਜੂਝ ਰਿਹਾ ਹੈ। ਇੱਥੇ ਵਿਆਹ ਕਰਨ ਦੇ ਇਛੁੱਕ 47 ਫੀਸਦੀ ਸਿੰਗਲ ਲੋਕਾਂ ਨੂੰ ਉਨ੍ਹਾਂ ਦੀ ਪਸੰਦ ਦਾ ਜੀਵਨ ਸਾਥੀ ਨਹੀਂ ਮਿਲ ਰਿਹਾ। ਇੱਕ ਸਰਕਾਰੀ ਸਰਵੇ ‘ਚ ਇਹ ਗੱਲ ਸਾਹਮਣੇ ਆਈ ਹੈ। ਜਦਕਿ ਸਰਵੇ ‘ਚ ਇਹ ਵੀ ਕਿਹਾ ਗਿਆ ਹੈ ਕਿ ਅਜਿਹੇ 61.4% ਲੋਕ ਆਪਣੀ ਸਥਿਤੀ ‘ਚ ਸੁਧਾਰ ਲਈ ਕੋਈ ਪੌਜਟਿਵ ਕਦਮ ਵੀ ਨਹੀਂ ਚੁੱਕ ਰਹੇ। ਇਹ ਰਿਪੋਰਟ ਉਸ ਸਮੇਂ ਸਾਹਮਣੇ ਆਈ ਜਦੋਂ ਜਾਪਾਨ ਘੱਟ ਜਨਮ ਦਰ ਦੀ ਸਮੱਸਿਆ ਨਾਲ ਜੂਝ ਰਿਹਾ ਹੈ। ਦੇਸ਼ ‘ਚ 1899 ਤੋਂ ਬਾਅਦ ਹੁਣ ਸਭ ਤੋਂ ਘੱਟ ਜਨਮ ਦਰ ਰਿਕਾਰਡ ਕੀਤੀ ਗਈ ਹੈ। ਇੱਕ ਆਨਲਾਈਨ ਸਰਵੇਖਣ ‘ਚ 20 ਤੋਂ 40 ਸਾਲ ਦੀ ਉਮਰ ਦੇ ਚਾਰ ਹਜ਼ਾਰ ਮਰਦਾਂ-ਔਰਤਾਂ ਨੇ ਹਿੱਸਾ ਲਿਆ। ਇਸ ਵਿੱਚੋਂ 47% ਲੋਕਾਂ ਦਾ ਕਹਿਣਾ ਹੈ ਕਿ ਉਹ ਵਿਆਹ ਕਰਨ ਲਈ ਸਹੀ ਪਾਟਨਰ ਲੱਭਣ ‘ਚ ਨਾਕਾਮਯਾਬ ਰਹੇ। ਸਰਵੇ ਜਾਪਾਨ ਦੇ ਕੈਬਿਨਟ ਵਿਭਾਗ ਦੀ ਸਾਲਾਨਾ ਰਿਪੋਰਟ ਦੇ ਆਧਾਰ ‘ਤੇ ਕਰਵਾਇਆ ਗਿਆ ਸੀ। ਸਰਵੇ ‘ਚ ਸ਼ਾਮਲ 29% ਮਰਦਾਂ ਨੇ ਕਿਹਾ ਕਿ ਉਨ੍ਹਾਂ ਕੋਲ ਵਿਆਹ ਲਈ ਪੈਸੇ ਨਹੀਂ ਜਦਕਿ 31% ਔਰਤਾਂ ਦਾ ਕਹਿਣਾ ਹੈ ਕਿ ਉਹ ਆਪਣੀ ਆਜ਼ਾਦੀ ਨਹੀਂ ਖੋਹਣਾ ਚਾਹੁੰਦੀਆਂ। ਇਸ ਕਰਕੇ ਉਹ ਵਿਆਹ ਨਹੀਂ ਕਰਨਾ ਚਾਹੁੰਦੀਆਂ। ਇਸ ਦੇ ਨਾਲ ਹੀ ਇਸੇ ਮਹੀਨੇ ਦੀ ਸ਼ੁਰੂਆਤ ‘ਚ ਇੱਕ ਹੋਰ ਸਰਵੇ ‘ਚ ਕਿਹਾ ਗਿਆ ਕਿ 2018 ‘ਚ ਦੇਸ਼ ਦੀ ਜਨਮ ਦਰ ਘਟ ਕੇ ਕੇ 9 ਲੱਖ 18 ਹਜ਼ਾਰ 397 ‘ਤੇ ਆ ਗਈ। ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਵੀ ਦੇਸ਼ ‘ਚ ਵਧਦੀ ਬਜ਼ੁਰਗਾਂ ਦੀ ਗਿਣਤੀ ਨੂੰ ਰਾਸ਼ਟਰੀ ਸਮੱਸਿਆ ਕਹਿ ਚੁੱਕੇ ਹਨ।