Nepal Helicopter Missing: ਨੇਪਾਲ ਵਿੱਚ ਮੰਗਲਵਾਰ ਨੂੰ ਇੱਕ ਹੈਲੀਕਾਪਟਰ ਉਡਾਣ ਭਰਨ ਤੋਂ ਬਾਅਦ ਲਾਪਤਾ ਹੋ ਗਿਆ। ਲਾਪਤਾ ਹੈਲੀਕਾਪਟਰ ਵਿੱਚ ਪੰਜ ਵਿਦੇਸ਼ੀ ਨਾਗਰਿਕਾਂ ਸਮੇਤ ਕੁੱਲ ਛੇ ਲੋਕ ਸਵਾਰ ਸਨ। ਮੀਡੀਆ ਰਿਪੋਰਟਾਂ ਮੁਤਾਬਕ ਅੱਜ ਯਾਨੀ ਮੰਗਲਵਾਰ ਨੂੰ ਨੇਪਾਲ ਦੇ ਸੋਲੁਖੁੰਬੂ ਤੋਂ ਕਾਠਮੰਡੂ ਦੀ ਯਾਤਰਾ ਦੌਰਾਨ ਹੈਲੀਕਾਪਟਰ ਲਾਪਤਾ ਹੋ ਗਿਆ।


ਕਾਠਮੰਡੂ ਪੋਸਟ ਦੀ ਰਿਪੋਰਟ ਮੁਤਾਬਕ ਲਾਪਤਾ ਹੈਲੀਕਾਪਟਰ ਦਾ ਸਵੇਰੇ ਕਰੀਬ 10:15 ਵਜੇ ਕੰਟਰੋਲ ਟਾਵਰ ਨਾਲ ਸੰਪਰਕ ਟੁੱਟ ਗਿਆ। ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਜਨਰਲ ਮੈਨੇਜਰ ਪ੍ਰਤਾਪ ਬਾਬੂ ਤਿਵਾਰੀ ਦੇ ਅਨੁਸਾਰ, ਕਾਲ ਸਾਈਨ 9N-AMV ਵਾਲਾ ਹੈਲੀਕਾਪਟਰ ਉਡਾਣ ਭਰਨ ਤੋਂ 15 ਮਿੰਟ ਬਾਅਦ ਸੰਪਰਕ ਤੋਂ ਬਾਹਰ ਹੋ ਗਿਆ। ਨੇਪਾਲ ਦੀ ਨਾਗਰਿਕ ਹਵਾਬਾਜ਼ੀ ਅਥਾਰਟੀ ਦੇ ਸੂਚਨਾ ਅਧਿਕਾਰੀ ਗਿਆਨੇਂਦਰ ਭੁੱਲ ਨੇ ਦੱਸਿਆ ਕਿ ਹੈਲੀਕਾਪਟਰ ਨੇ ਸਵੇਰੇ 9:45 'ਤੇ ਸੋਲੁਖੁੰਬੂ ਦੇ ਸੁਰਕੀ ਤੋਂ ਰਾਜਧਾਨੀ ਲਈ ਉਡਾਣ ਭਰੀ। ਕੈਪਟਨ ਚੇਤ ਗੁਰੰਗ ਵੱਲੋਂ ਚਲਾਏ ਗਏ ਹੈਲੀਕਾਪਟਰ ਦਾ ਪਤਾ ਲਗਾਉਣ ਦੇ ਯਤਨ ਜਾਰੀ ਹਨ।


ਇਹ ਵੀ ਪੜ੍ਹੋ: Viral Video: ਟਰੇਨ ਦੀ ਛੱਤ 'ਤੇ ਹਾਈ ਟੈਂਸ਼ਨ ਤਾਰ ਤੋਂ ਆਪਣਾ ਸਿਰ ਬਚਾ ਕੇ ਸਫਰ ਕਰ ਰਹੇ ਯਾਤਰੀ, ਮੌਤ ਦੀ ਖੇਡ ਦਾ ਵਾਇਰਲ ਵੀਡੀਓ


ਜ਼ਿਕਰਯੋਗ ਹੈ ਕਿ ਜਿਹੜਾ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋਇਆ, ਉਹ ਪੰਜ ਵਿਦੇਸ਼ੀ ਸੈਲਾਨੀਆਂ ਨੂੰ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਦੀ ਯਾਤਰਾ 'ਤੇ ਲੈ ਜਾ ਰਿਹਾ ਸੀ। ਰਿਪੋਰਟਾਂ ਮੁਤਾਬਕ ਹੈਲੀਕਾਪਟਰ ਸੋਲੁਖੁੰਬੂ ਤੋਂ ਕਾਠਮੰਡੂ ਦੀ ਯਾਤਰਾ ਦੌਰਾਨ ਲਾਪਤਾ ਹੋ ਗਿਆ ਸੀ। ਕਾਠਮਾਂਡੂ ਪੋਸਟ ਦੀ ਰਿਪੋਰਟ ਮੁਤਾਬਕ ਲਾਪਤਾ ਹੈਲੀਕਾਪਟਰ ਦਾ ਸਵੇਰੇ ਕਰੀਬ 10:15 ਵਜੇ ਕੰਟਰੋਲ ਟਾਵਰ ਨਾਲ ਸੰਪਰਕ ਟੁੱਟ ਗਿਆ ਸੀ। ਤੁਹਾਨੂੰ ਦੱਸ ਦਈਏ ਕਿ ਉੱਚੇ ਪਹਾੜ ਹੋਣ ਕਰਕੇ ਨੇਪਾਲ ਵਿੱਚ ਆਏ ਦਿਨ ਜਹਾਜ਼ ਹਾਦਸੇ ਦੀ ਖਬਰ ਆਉਂਦੀ ਰਹਿੰਦੀ ਹੈ। 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।



ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :