ਨਵੀਂ ਦਿੱਲੀ: ਨਿਊਜ਼ੀਲੈਂਡ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏਏ ਹਨ। ਭੂਚਾਲ ਦੇ ਝਟਕੇ ਏਨੇ ਤੇਜ਼ ਸਨ ਕਿ ਲੋਕ ਆਪਣੇ ਘਰਾਂ ਤੋਂ ਵੀ ਬਾਹਰ ਨਿੱਕਲ ਆਏ। ਉੱਥੇ ਹੀ ਭੂਚਾਲ ਤੋਂ ਬਾਅਦ ਹੁਣ ਸੁਨਾਮੀ ਦੀ ਚੇਤਾਵਨੀ ਦਿੱਤੀ ਗਈ ਹੈ। ਨਿਊਜ਼ੀਲੈਂਡ 'ਚ ਆਏ ਭੂਚਾਲ ਦੀ ਤੀਬਰਤਾ 7.3 ਮਾਪੀ ਗਈ ਹੈ।


ਨਿਊਜ਼ੀਲੈਂਡ ਦੇ ਉੱਤਰੀ ਪੂਰਬੀ ਤਟ 'ਤੇ ਵੀਰਵਾਰ ਇਕ ਸ਼ਕਤੀਸ਼ਾਲੀ ਭੂਚਾਲ ਆਇਆ। ਜਿਸ ਨੂੰ ਲੈਕੇ ਅਧਿਕਾਰੀਆਂ ਨੇ ਸੁਨਾਮੀ ਦੇ ਖਤਰੇ ਦੀ ਚੇਤਾਵਨੀ ਦਿੱਤੀ। ਭੂਚਾਲ ਨਾਲ ਗੰਭੀਰ ਨੁਕਸਾਨ ਦੀ ਕੋਈ ਖ਼ਬਰ ਨਹੀਂ। ਨਿਊਜ਼ੀਲੈਂਡ ਦੀ ਨੈਸ਼ਨਲ ਐਮਰਜੈਂਸੀ ਏਜੰਸੀ ਨੇ ਕਿਹਾ ਕਿ ਉਹ ਅਜੇ ਵੀ ਇਹ ਅੰਦਾਜ਼ਾ ਲਾ ਰਹੇ ਹਨ ਕਿ ਕੀ ਭੂਚਾਲ ਕਾਰਨ ਸੁਨਾਮੀ ਆ ਸਕਦੀ ਹੈ। ਭੂਚਾਲ ਦੀ ਤੀਬਰਤਾ 7.3 ਮਾਪੀ ਗਈ।


ਏਜੰਸੀ ਨੇ ਤਟ ਦੇ ਕੋਲ ਰਹਿਣ ਵਾਲੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਜੇਕਰ ਉਹ ਤੇਜ਼ ਜਾਂ ਲੰਬੇ ਸਮੇਂ ਤਕ ਝਟਕੇ ਮਹਿਸੂਸ ਕਰਦੇ ਹਨ ਤਾਂ ਤੁਰੰਤ ਉੱਚੇ ਮੈਦਾਨੀ ਖੇਤਰਾਂ 'ਚ ਚਲੇ ਜਾਣ। ਪੈਸੀਫਿਕ ਸੁਨਾਮੀ ਚੇਤਾਵਨੀ ਕੇਂਦਰ ਨੇ ਕਿਹਾ ਕਿ ਸ਼ੁੱਕਰਵਾਰ ਦੀ ਸਵੇਰ ਨਿਊਜ਼ੀਲੈਂਡ ਦੇ ਨੌਰਥ ਆਈਸਲੈਂਡ 'ਚ 7.3 ਤੀਬਰਤਾ ਦਾ ਭੂਚਾਲ ਤੋਂ ਬਾਅਦ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ। ਇਸ ਤੋਂ ਬਾਅਦ ਲੋਕਾਂ ਚ ਦਹਿਸ਼ਤ ਦਾ ਮਾਹੌਲ ਹੈ।