ਵੇਲਿੰਗਟਨ: ਨਿਊਜ਼ੀਲੈਂਡ 'ਚ ਕਰੀਬ ਡੇਢ ਮਹੀਨੇ ਬਾਅਦ ਸੋਮਵਾਰ ਕੋਰੋਨਾ ਵਾਇਰਸ ਦਾ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ। ਦੇਸ਼ 'ਚ ਕੋਰੋਨਾ ਵਾਇਰਸ 'ਤੇ ਇਹ ਜਿੱਤ ਸਖ਼ਤ ਨਿਯਮ ਅਪਣਾਉਣ ਮਗਰੋਂ ਹਾਸਲ ਹੋਈ ਹੈ। ਨਿਊਜ਼ੀਲੈਂਡ 'ਚ ਕੋਰੋਨਾ ਵਾਇਰਸ ਦਾ ਪਸਾਰ ਰੋਕਣ ਲਈ ਲੋੜੀਂਦੇ ਕਦਮ ਚੁੱਕੇ ਗਏ ਚੁੱਕੇ ਗਏ ਹਨ।


ਸਬੰਧਤ ਖ਼ਬਰ- ਵਿਦੇਸ਼ ਤੋਂ ਬੁਰੀ ਖ਼ਬਰ! 4800 ਭਾਰਤੀਆਂ ਦੀ ਜ਼ਿੰਦਗੀ ਦਾਅ ‘ਤੇ
ਸਿਹਤ ਵਿਭਾਗ ਦੇ ਮਹਾਨਿਰਦੇਸ਼ਕ ਏਸ਼ਲੇ ਬਲੂਮਫੀਲਡ ਨੇ ਕਿਹਾ ਕਿ ਇਹ ਨਤੀਜਾ ਉਤਸ਼ਾਹ ਭਰਪੂਰ ਹੈ। ਨਿਊਜ਼ੀਲੈਂਡ 'ਚ ਹੁਣ ਤਕ ਕੋਰੋਨਾ ਦੇ ਕੁੱਲ 1500 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ 'ਚ 20 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ- ਸ਼ਰਾਬ ਖਰੀਦਣ ਵਾਲਿਆਂ ਦਿਖਾਇਆ ਅਨੁਸ਼ਾਸਨ, ਲੌਕਡਾਊਨ ਦੌਰਾਨ ਲਾਈਨਾਂ ਬਣਾ ਕੇ ਖਰੀਦੀ ਸ਼ਰਾਬ
ਵਾਇਰਸ 'ਤੇ ਕਾਬੂ ਪਾਉਣ ਤੋਂ ਬਾਅਦ ਵੀ ਨਿਊਜ਼ੀਲੈਂਡ 'ਚ ਲੌਕਡਾਊਨ 'ਚ ਫਿਲਹਾਲ ਜ਼ਿਆਦਾ ਛੋਟ ਨਹੀਂ ਦਿੱਤੀ ਗਈ। ਜ਼ਿਆਦਾਤਰ ਕਰਿਆਨੇ ਦੀਆਂ ਦੁਕਾਨਾਂ ਤੇ ਰੈਸਟੋਰੈਂਟ ਹੁਣ ਵੀ ਬੰਦ ਹਨ। ਵਿਦਿਆਰਥੀਆਂ ਲਈ ਆਨਲਾਇਨ ਮੀਡੀਅਮ ਜ਼ਰੀਏ ਸਿੱਖਿਆ ਦੇਣ ਦੀ ਵਿਵਸਥਾ ਹੈ। ਇਸ ਤੋਂ ਇਲਾਵਾ ਸਰੀਰਕ ਦੂਰੀ ਦਾ ਵੀ ਖਿਆਲ ਰੱਖਿਆ ਜਾ ਰਿਹਾ ਹੈ।