ਵੇਲਿੰਗਟਨ: ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੇਸਿੰਡਾ ਅਰਡਰਨ ਤੇ ਉਸ ਦਾ ਪ੍ਰੇਮੀ ਕਲਾਰਕ ਗੇਫੋਰਡ ਜਲਦੀ ਹੀ ਵਿਆਹ ਕਰਨ ਵਾਲੇ ਹਨ। ਦੋਵੇਂ ਲੰਬੇ ਸਮੇਂ ਤੋਂ ਇੱਕ-ਦੂਜੇ ਨੂੰ ਡੇਟ ਕਰ ਰਹੇ ਹਨ। ਅਰਡਰਨ ਤੇ ਗੇਫੋਰਡ ਦੇ ਬੁਲਾਰੇ ਨੇ ਦੱਸਿਆ ਕਿ ਪ੍ਰੇਮੀ ਜੋੜਾ ਈਸਟਰ ਦੀਆਂ ਛੁੱਟੀਆਂ ਦੌਰਾਨ ਵਿਆਹ ਕਰਨ ਵਾਲੇ ਹਨ। ਇਨ੍ਹਾਂ ਦੀ ਇੱਕ ਬੇਟੀ ਨੀਵ ਵੀ ਹੈ।
ਉਨ੍ਹਾਂ ਨੇ ਇਸ ਤੋਂ ਇਲਾਵਾ ਕੋਈ ਹੋਰ ਜਾਣਕਾਰੀ ਜਿਵੇਂ ਵਿਆਹ ਦੀ ਤਾਰੀਖ ਤੇ ਵਿਆਹ ਦਾ ਪ੍ਰਸਤਾਵ ਕਿਸ ਨੇ ਕਿਹਨੂੰ ਭੇਜਿਆ, ਕੁਝ ਨਹੀਂ ਦੱਸਿਆ। ਬੁਲਾਰੇ ਨੇ ਕਿਹਾ, “ਮੈਂ ਇਸ ਤੋਂ ਇਲਾਵਾ ਕੁਝ ਨਹੀਂ ਕਹਿ ਸਕਦਾ, ਦੋਵਾਂ ਨੇ ਮੰਗਣੀ ਕਰ ਲਈ ਹੈ ਤੇ ਇਹ ਈਸਟਰ ‘ਤੇ ਹੋਇਆ।”ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਆਪਣੇ ਪ੍ਰੇਮੀ ਨਾਲ ਵਿਆਹ ਲਈ ਤਿਆਰ
ਏਬੀਪੀ ਸਾਂਝਾ | 03 May 2019 02:47 PM (IST)