ਵੈਨਕੂਵਰ: ਮਾਰਚ ਦੇ ਮਹੀਨੇ ਦੇ ਅੰਤ 'ਚ ਸਰੀ ਵਿੱਚ ਪੁਲਿਸ ਦੀ ਮੌਜੂਦਗੀ 'ਚ ਹੋਈ ਗੋਲ਼ੀਬਾਰੀ ਦੌਰਾਨ ਦੋ ਮੌਤਾਂ ਪਿੱਛੇ ਪੁਲਿਸ ਦੀ ਸ਼ਮੂਲੀਅਤ ਦਾ ਖੁਲਾਸਾ ਹੋਇਆ ਹੈ। ਤਾਜ਼ਾ ਖੁਲਾਸੇ ਮੁਤਾਬਕ ਘਟਨਾ ਵਿੱਚ ਮਾਰੇ ਗਏ ਵਿਅਕਤੀ ਤੇ ਔਰਤ ਦੀ ਜਾਨ ਪੁਲਿਸ ਦੀ ਗੋਲ਼ੀ ਕਾਰਨ ਗਈ ਸੀ।
ਦਰਅਸਲ, 29 ਮਾਰਚ ਦੀ ਸ਼ਾਮ ਮਾਊਂਟਿਸ (ਰੌਇਲ ਕੈਨੇਡੀਅਨ ਮਾਊਂਟਿਡ ਪੁਲਿਸ) ਨੂੰ 133 ਸਟ੍ਰੀਟ ਤੇ 98A ਐਵੀਨਿਊ ਦੇ ਇਲਾਕੇ ਵਿੱਚ ਇੱਕ ਘਰ ਵਿੱਚ ਸੱਦਿਆ ਗਿਆ ਸੀ। ਪੁਲਿਸ ਇੱਥੇ ਕਥਿਤ ਤੌਰ 'ਤੇ ਅਗ਼ਵਾ ਕੀਤੀ ਗਈ ਮਹਿਲਾ ਲਈ ਪਹੁੰਚੀ ਸੀ। ਪੁਲਿਸ ਵੱਲੋਂ ਸਾਵਧਾਨੀ ਵਰਤਦੇ ਹੋਏ, ਆਂਢ-ਗੁਆਂਢ ਦੇ ਘਰਾਂ ਨੂੰ ਵੀ ਖਾਲੀ ਕਰਵਾ ਲਿਆ ਗਿਆ ਸੀ।
ਪੁਲਿਸ ਦਾ ਕਹਿਣਾ ਸੀ ਕਿ ਪੂਰੀ ਰਾਤ ਮਰਦ ਤੇ ਅਗਵਾ ਕੀਤੀ ਗਈ ਔਰਤ ਨੂੰ ਸ਼ਾਂਤੀ ਨਾਲ ਮਸਲਾ ਸੁਲਝਾਉਣ ਲਈ ਆਖਿਆ ਗਿਆ ਸੀ। ਪੁਲਿਸ ਅਨੁਸਾਰ ਸਥਿਤੀ ਨੂੰ ਸੰਭਾਲਣ ਲਈ ਕਾਫੀ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਉਦੋਂ ਗੋਲ਼ੀ ਚੱਲ ਗਈ। ਉਸ ਮੌਕੇ ਪੁਲਿਸ ਨੇ ਪੁਸ਼ਟੀ ਕੀਤੀ ਸੀ ਕਿ ਵਿਅਕਤੀ ਨੂੰ ਪੁਲਿਸ ਵੱਲੋਂ ਗੋਲ਼ੀ ਮਾਰੀ ਗਈ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ ਪਰ ਮਹਿਲਾ ਬਾਰੇ ਆਖਿਆ ਗਿਆ ਸੀ ਕਿ ਉਹ ਗੰਭੀਰ ਜ਼ਖ਼ਮੀ ਸੀ ਤੇ ਉਸ ਨੇ ਹਸਪਤਾਲ ਪਹੁੰਚ ਕੇ ਦਮ ਤੋੜ ਦਿੱਤਾ ਸੀ।
ਹੁਣ Independent Investigation office (IIO) ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਸ਼ਖਸ ਤੇ ਮਹਿਲਾ ਦੋਵਾਂ ਦੀ ਹੀ ਮੌਤ ਪੁਲਿਸ ਦੀ ਗੋਲ਼ੀ ਨਾਲ ਹੋਈ। IIO ਦੇ ਅਫਸਰ ਨੇ ਦੱਸਿਆ ਕਿ ਮਹਿਲਾ ਦੇ ਸ਼ਰੀਰ 'ਤੇ ਗੋਲ਼ੀ ਦੇ ਦੋ ਜ਼ਖ਼ਮ ਸਨ, ਜਦਕਿ ਸ਼ਖਸ ਦੇ ਸ਼ਰੀਰ 'ਤੇ ਗੋਲ਼ੀਆਂ ਦੇ ਕਈ ਜ਼ਖ਼ਮ ਸਨ। ਪੀੜਤ ਇੱਕ-ਦੂਜੇ ਨੂੰ ਜਾਣਦੇ ਸਨ, ਪਰ ਇਹ ਸਪੱਸ਼ਟ ਨਹੀਂ ਕਿ ਦੋਵਾਂ ਦਾ ਕੀ ਰਿਸ਼ਤਾ ਸੀ। ਯਾਦ ਰਹੇ IIO ਦੀਆਂ ਸੇਵਾਵਾਂ ਉਸ ਵੇਲੇ ਲਈਆਂ ਜਾਂਦੀਆਂ ਹਨ, ਜਦ ਕਿਸੇ ਪੁਲਿਸ ਸਬੰਧੀ ਵਾਰਦਾਤ ਵਿੱਚ ਕਿਸੇ ਦੀ ਜਾਨ ਚਲੀ ਜਾਂਦੀ ਹੈ, ਜਾਂ ਕੋਈ ਗੰਭੀਰ ਜ਼ਖ਼ਮੀ ਹੋ ਜਾਂਦਾ ਹੈ।
ਕੈਨੇਡਾ: ਪੁਲਿਸ ਦੀ ਗੋਲ਼ੀ ਨਾਲ ਹੀ ਹੋਈਆਂ ਸੀ ਔਰਤ ਸਣੇ ਦੋ ਮੌਤਾਂ
ਏਬੀਪੀ ਸਾਂਝਾ
Updated at:
03 May 2019 02:30 PM (IST)
ਅਫਸਰ ਨੇ ਦੱਸਿਆ ਕਿ ਮਹਿਲਾ ਦੇ ਸ਼ਰੀਰ 'ਤੇ ਗੋਲ਼ੀ ਦੇ ਦੋ ਜ਼ਖ਼ਮ ਸਨ, ਜਦਕਿ ਸ਼ਖਸ ਦੇ ਸ਼ਰੀਰ 'ਤੇ ਗੋਲ਼ੀਆਂ ਦੇ ਕਈ ਜ਼ਖ਼ਮ ਸਨ। ਪੀੜਤ ਇੱਕ-ਦੂਜੇ ਨੂੰ ਜਾਣਦੇ ਸਨ, ਪਰ ਇਹ ਸਪੱਸ਼ਟ ਨਹੀਂ ਕਿ ਦੋਵਾਂ ਦਾ ਕੀ ਰਿਸ਼ਤਾ ਸੀ।
- - - - - - - - - Advertisement - - - - - - - - -