ਇਸਲਾਮਾਬਾਦ: ਜੈਸ਼-ਏ-ਮੁਹੰਮਦ ਦੇ ਸਰਗਨਾ ਮਸੂਦ ਅਜਹਰ ਨੂੰ ਆਲਮੀ ਅੱਤਵਾਦੀ ਐਲਾਨ ਦਿੱਤਾ ਗਿਆ ਹੈ। ਇਸ ਤੋਂ ਬਾਅਦ ਹੁਣ ਉਸ ‘ਤੇ ਕਾਰਵਾਈ ਦੀ ਪ੍ਰਕ੍ਰਿਆ ਸ਼ੁਰੂ ਹੋ ਗਈ ਹੈ। ਪਾਕਿਸਤਾਨ ਸਰਕਾਰ ਨੇ ਆਦੇਸ਼ ਜਾਰੀ ਕੀਤੇ ਹਨ ਜਿਸ ‘ਚ ਮਸੂਦ ਦੀ ਸਾਰੀ ਜਾਇਦਾਦ ਸੀਲ ਕਰਨ ਤੇ ਉਸ ਦੇ ਕਿਤੇ ਵੀ ਸਫ਼ਰ ਕਰਨ ‘ਤੇ ਪਾਬੰਦੀ ਲੱਗ ਗਈ ਹੈ। ਪਾਕਿ ‘ਚ ਰਹਿ ਰਹੇ ਅਜਹਰ ‘ਤੇ ਹਥਿਆਰ ਖਰੀਦਣ ਤੇ ਵੇਚਣ ‘ਤੇ ਵੀ ਪਾਬੰਦੀ ਲੱਗੀ ਹੈ।
ਇਸਲਾਮਿਕ ਸਟੇਟ ਤੇ ਅਲ-ਕਾਇਦਾ ‘ਤੇ ਸੰਯੁਕਤ ਰਾਸ਼ਟਰ ਦੀ ਕਮੇਟੀ ਨੇ ਬੁੱਧਵਾਰ ਅਜਹਰ ਨੂੰ ਆਲਮੀ ਅੱਤਵਾਦੀ ਕਰਾਰ ਦਿੱਤਾ ਸੀ। ਜੈਸ਼ ਨੇ ਫਰਵਰੀ ‘ਚ ਜੰਮੂ-ਕਸ਼ਮੀਰ ਦੇ ਪੁਲਵਾਮਾ ‘ਚ ਸੀਆਰਪੀਐਫ ਦੇ ਕਾਫਲੇ ‘ਤੇ ਹੋਏ ਹਮਲੇ ਦੀ ਜ਼ਿੰਮੇਦਾਰੀ ਲਈ ਸੀ।
ਪਾਕਿਸਤਾਨ ਦੇ ਵਿਦੇਸ਼ ਮੰਤਰਾਲਾ ਨੇ ਬੁੱਧਵਾਰ ਨੂੰ ਜਾਰੀ ਕੀਤੀ ਇਸ ਸੂਚਨਾ ‘ਚ ਕਿਹਾ, “ਸੰਘ ਸਰਕਾਰ ਨੂੰ ਇਹ ਆਦੇਸ ਦਿੰਦੇ ਹੋਏ ਖੁਸ਼ੀ ਹੈ ਕਿ ਅਜਹਰ ਖਿਲਾਫ ਪ੍ਰਸਤਾਵ 2368 (2017) ਦਾ ਪੂਰੀ ਤਰ੍ਹਾਂ ਪਾਲਨ ਹੋਵੇਗਾ।” ਸਰਕਾਰ ਨੇ ਅਧਿਕਾਰੀਆਂ ਨੂੰ ਅਜਹਰ ਖਿਲਾਫ ਢੁਕਵੀਂ ਕਾਰਵਾਈ ਕਰਨ ਦੇ ਆਦੇਸ਼ ਵੀ ਦਿੱਤੇ ਹਨ।