ਨਿਊਯਾਰਕ: ਖਗੋਲ ਵਿਗਿਆਨੀਆਂ ਨੇ ਸੂਰਜ ਜਿਹਾ ਇਕ ਨਵਾਂ ਤਾਰਾ ਲੱਭਿਆ ਹੈ। ਇਹ ਸਾਡੀ ਧਰਤੀ ਤੋਂ 550 ਪ੫ਕਾਸ਼ ਸਾਲ ਦੂਰ ਹੈ। ਇਹ ਤਾਰਾ ਪਰਿਕਰਮਾ ਕਰ ਰਹੇ ਆਪਣੇ ਗ੫ਹਿਆਂ ਨੂੰ ਹੌਲੀ ਹੌਲੀ ਨਿਗਲ ਰਿਹਾ ਹੈ। ਇਨ੍ਹਾਂ ਨੂੰ ਗੈਸ ਦੇ ਵਿਸ਼ਾਲ ਬੱਦਲਾਂ ਜਾਂ ਧੂੜ 'ਚ ਤਬਦੀਲ ਕਰ ਰਿਹਾ ਹੈ। ਇਸ ਦੂਰ ਦੁਰਾਡੇ ਤਾਰੇ ਨੂੰ ਆਰਜੇ ਪਿਸਿਅਮ ਨਾਂ ਦਿੱਤਾ ਗਿਆ ਹੈ। ਇਸ ਖੋਜ ਨਾਲ ਸਾਡੇ ਸਮੇਤ ਕਈ ਸੂਰਜ ਮੰਡਲ ਦੀਆਂ ਪਰਿਵਰਤਨਸ਼ੀਲ ਸਮੇਂ ਦੇ ਇਤਿਹਾਸ 'ਤੇ ਨਵੀਂ ਰੋਸ਼ਨੀ ਪੈ ਸਕਦੀ ਹੈ। ਅਮਰੀਕਾ ਦੀ ਇੰਡੀਆਨਾ ਯੂਨੀਵਰਸਿਟੀ ਦੀ ਸ਼ੋਧਕਰਤਾ ਕੈਥਰੀਨ ਪਿਲਾਚੋਵਸਕੀ ਨੇ ਕਿਹਾ, 'ਅਸੀਂ ਜਾਣਦੇ ਹਾਂ ਕਿ ਨਵੇਂ ਸੂਰਜ ਮੰਡਲ 'ਚ ਗ੫ਹਿਆਂ ਦੇ ਅੰਦਰੂਨੀ ਵਿਸਥਾਪਨ ਦੀ ਘਟਨਾ ਅਸਾਧਾਰਨ ਨਹੀਂ ਹੈ। ਇਹ ਤਾਰਾਮੰਡਲ ਦੇ ਯਮਵਾਰ ਵਿਕਾਸ ਦਾ ਬੇਹੱਦ ਰੋਚਕ ਪੜਾਅ ਹੈ। ਅਸੀਂ ਕਿਸਮਤ ਵਾਲੇ ਹਾਂ ਕਿ ਅਸੀਂ ਇਕ ਸੂਰਜ ਮੰਡਲ ਨੂੰ ਉਸ ਦੀ ਪ੫ਕਿਰਿਆ ਦਰਮਿਆਨ ਵੇਖਣ 'ਚ ਸਫ਼ਲ ਹੋਏ ਹਨ।' ਪਿਲਾਚੋਵਸਕੀ ਦੇ ਮੁਤਾਬਕ ਇਸ ਖੋਜ ਨਾਲ ਯਕੀਨਨ ਅਸੀਂ ਦੁਰਲੱਭ ਤੇ ਰੋਚਕ ਝਲਕ ਮਿਲੀ ਹੈ ਕਿ ਨਵੇਂ ਗ੍ਰਹਿਆਂ ਦੇ ਬਣਨ 'ਚ ਕੀ ਹੁੰਦਾ ਹੈ। ਉਹ ਨਵੇਂ ਸੂਰਜ ਮੰਡਲ ਦੇ ਗਤੀਸ਼ੀਲ ਉਤਾਰ ਚੜ੍ਹਾਅ 'ਚ ਬਚ ਨਹੀਂ ਪਾਉਂਦੇ ਹਨ। ਇਸ ਤੋਂ ਸਾਨੂੰ ਇਹ ਸਮਝਣ 'ਚ ਮਦਦ ਮਿਲੀ ਹੈ ਕਿ ਕਿਉਂ ਕੁਝ ਨਵੇਂ ਸੂਰਜ ਮੰਡਲ ਦੀ ਹੋਂਦ ਬਣੀ ਰਹਿੰਦੀ ਹੈ ਜਦਕਿ ਕੁਝ ਦੀ ਖ਼ਤਮ ਹੋ ਜਾਂਦੀ ਹੈ।