ਪੈਰਿਸ :ਫਰਾਂਸ ਦੀ ਰਾਜਧਾਨੀ ਪੈਰਿਸ ਦੇ ਇਕ ਵਿਸ਼ਵ ਪ੍ਰਸਿੱਧ ਹੋਟਲ ਤੋਂ ਬਦਮਾਸ਼ਾਂ ਨੇ 20 ਕਰੋੜ ਰੁਪਏ ਦੇ ਗਹਿਣੇ ਲੁੱਟ ਲਏ। ਅਪਰਾਧੀ ਮੰਗਲਵਾਰ ਸ਼ਾਮ ਕਰੀਬ 6.30 ਵਜੇ ਹੱਥਾਂ ਵਿਚ ਤੇਜ਼ਧਾਰ ਹਥਿਆਰ ਲੈਕੇ ਫਾਈਵ ਸਟਾਰ ਹੋਟਲ ਰਿਟਜ਼ 'ਚ ਜਾ ਵੜੇ। ਇਸਦੇ ਬਾਅਦ ਉਨ੍ਹਾਂ ਨੇ ਹੋਟਲ ਦੀ ਗਰਾਊਂਡ ਫਲੋਰ 'ਚ ਚੱਲ ਰਹੀ ਜਿਊਲਰੀ ਪ੍ਰਦਰਸ਼ਨੀ 'ਚ ਲੁੱਟਮਾਰ ਕੀਤੀ।


ਇੱਥੇ ਦੁਨੀਆ ਭਰ ਦੇ ਮਸ਼ਹੂਰ ਗਹਿਣਾ ਨਿਰਮਾਤਾਵਾਂ ਦੇ ਗਹਿਣੇ ਪਏ ਸਨ। ਵੀਰਵਾਰ ਸਵੇਰੇ ਕਾਮਿਆਂ ਨੇ ਟੁੱਟੀਆਂ ਭੱਜੀਆਂ ਖਿੜਕੀਆਂ ਦਾ ਕੱਚ ਸਾਫ ਕੀਤਾ ਤੇ ਡਾਕੇ ਕਾਰਨ ਹੋਏ ਨੁਕਸਾਨ ਦੀ ਮੁਰੰਮਤ ਦਾ ਕੰਮ ਸ਼ੁਰੂ ਕੀਤਾ। ਕੇਂਦਰੀ ਪੈਰਿਸ ਵਿੱਚ ਚਿੱਕ ਪਲੇਸ ਵੈਂਡੋਮ ਉੱਤੇ ਪਏ ਇਸ ਡਾਕੇ ਤੋਂ ਬਾਅਦ ਤਿੰਨ ਵਿਅਕਤੀਆਂ ਨੂੰ ਗ੍ਰਿਡਤਾਰ ਕੀਤਾ ਗਿਆ ਪਰ ਪੁਲਿਸ ਨੇ ਆਖਿਆ ਕਿ ਬੁੱਧਵਾਰ ਸ਼ਾਮ ਨੂੰ ਪਏ ਇਸ ਡਾਕੇ ਤੋਂ ਬਾਅਦ ਦੋ ਹੋਰ ਲੋਕ ਬਚ ਨਿਕਲੇ।

ਫਰਾਂਸ ਦੇ ਗ੍ਰਹਿ ਮੰਤਰੀ ਗੇਰਾਰਡ ਕਾਲੋਗ ਨੇ ਪੁਲਿਸ ਦੀ ਤੁਰੰਤ ਕਾਰਵਾਈ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਮੈਂ ਇਸ ਸ਼ਾਨਦਾਰ ਕਾਰਵਾਈ ਲਈ ਪੁਲਿਸ ਦੀ ਸ਼ਲਾਘਾ ਕਰਦਾ ਹਾਂ।