ਵਾਸ਼ਿੰਗਟਨ: ਪਾਕਿਸਤਾਨੀਆਂ ਦੇ ਇੱਕ ਸਮੂਹ ਨੇ ਅਮਰੀਕਾ ‘ਚ ਫ਼ਰੀ ਕਰਾਚੀ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਗਰੁੱਪ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਭਾਈਚਾਰੇ ਦੇ ਲੋਕਾਂ ‘ਤੇ ਸਥਾਨਕ ਸਰਕਾਰ ਵੱਲੋਂ ਜ਼ੁਲਮ ਕੀਤਾ ਜਾ ਰਿਹਾ ਹੈ। ਇਸ ਗਰੁੱਪ ਨੇ ਇੱਕ ਮਿੰਨੀ ਟਰੱਕ ਨਾਲ ‘ਫ਼ਰੀ ਕਰਾਚੀ ਮੁਹਿੰਮ’ ਬੈਨਰ ਨਾਲ ਮਾਰਟਿਨ ਲੂਥਰ ਪਰੇਡ ਵਿੱਚ ਹਿੱਸਾ ਲਿਆ।



ਮੁਹਾਜਿਰਾਂ ਦੀ ਸਿਆਸੀ ਪਾਰਟੀ ਮੁਤਹਿਦਾ ਕੌਮੀ ਮੂਵਮੈਂਟ ਦੇ ਕਨਵੀਨਰ ਨਦੀਮ ਨੁਸਰਤ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਕਰਾਚੀ ਨੂੰ ਪਾਕਿਸਤਾਨ ਦੇ ਕਬਜ਼ੇ ‘ਚੋਂ ਬਾਹਰ ਕੱਢਿਆ ਜਾਵੇ। ਅਸੀਂ ਚਾਹੁੰਦੇ ਹਾਂ ਕਿ ਕਰਾਚੀ ਨੂੰ ਸੁਰੱਖਿਆ ਫੋਰਸਾਂ ਤੋਂ ਮੁਕਤ ਕੀਤਾ ਜਾਵੇ। ਅਸੀਂ ਕਰਾਚੀ ਦੇ ਲੋਕਾਂ ਲਈ ਮਨੁੱਖੀ ਹੱਕਾਂ ਦੀ ਮੰਗ ਕਰਦੇ ਹਾਂ।



ਵਿਖਾਵਾਕਾਰੀਆਂ ਦਾ ਕਹਿਣਾ ਹੈ ਕਿ ਉਹ ਇਸ ਸੰਬੰਧ ਵਿੱਚ ਪਾਰਲੀਮੈਂਟ ਦੇ ਮੈਂਬਰਾਂ ਨਾਲ ਸੰਪਰਕ ਕਰਨਗੇ ਤੇ ਲੋੜ ਪਈ ਤਾਂ ਰਾਸ਼ਟਰਪਤੀ ਟਰੰਪ ਦੇ ਸਾਹਮਣੇ ਵੀ ਮੰਗ ਉਠਾਉਣਗੇ। ਮੁਹਾਜਿਰ ਉਨ੍ਹਾਂ ਲੋਕਾਂ ਨੂੰ ਕਿਹਾ ਜਾਂਦਾ ਹੈ, ਜੋ ਭਾਰਤ-ਪਾਕਿ ਵੰਡ ਮੌਕੇ 1947 ਵਿੱਚ ਭਾਰਤ ਛੱਡ ਕੇ ਪਾਕਿਸਤਾਨ ਗਏ ਸਨ। ਇਨ੍ਹਾਂ ਵਿੱਚ ਕਾਫ਼ੀ ਗਿਣਤੀ ਵਿੱਚ ਲੋਕ ਸਿੰਧ ਸੂਬੇ ਵਿੱਚ ਰਹਿਣ ਲੱਗੇ ਸਨ।



--