ਬ੍ਰੈਗਜ਼ਿਟ ਨਾਲ ਬ੍ਰਿਟੇਨ ਦੇ ਟੁਕੜੇ ਨਹੀਂ ਹੋਣਗੇ..
ਏਬੀਪੀ ਸਾਂਝਾ | 03 Mar 2018 09:29 AM (IST)
ਲੰਡਨ- ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇ ਨੇ ਬੀਤੇ ਦਿਨੀਂ ਅਜਿਹੀ ਕਿਸੇ ਵੀ ਯੋਜਨਾ ਨੂੰ ਰੱਦ ਕਰ ਦਿੱਤਾ ਹੈ, ਜਿਸ ਨਾਲ ਉੱਤਰੀ ਥਾਈਲੈਂਡ ਅਤੇ ਨੇੜਲੇ ਆਇਰਿਸ਼ ਰਿਪਬਿਲਕ ਵਿਚਾਲੇ ਬ੍ਰੈਗਜ਼ਿਟ ਦੀ ਹੱਦ ਤੈਅ ਹੋਵੇ। ਹਾਊਸ ਆਫ ਕਾਮਨਸ ਦੇ ਪਾਰਲੀਮੈਂਟ ਮੈਂਬਰਾਂ ਨੂੰ ਹਫਤਾਵਾਰੀ ਸਵਾਲਾਂ ਦਾ ਜਵਾਬ ਦਿੰਦੇ ਹੋਏ ਥੈਰੇਸਾ ਮੇਅ ਨੇ ਕਿਹਾ ਕਿ ਕੋਈ ਬ੍ਰਿਟਿਸ਼ ਪ੍ਰਧਾਨ ਮੰਤਰੀ ਕਦੇ ਬ੍ਰਿਟੇਨ ਨੂੰ ਟੁਕੜਿਆਂ ਵਿੱਚ ਵੰਡਣ ਵਾਲੀਆਂ ਹੱਦਾਂ ਦੇਖਣ ਲਈ ਬ੍ਰੈਗਜ਼ਿਟ ਦੀ ਸੰਧੀ ‘ਤੇ ਸਹਿਮਤ ਨਹੀਂ ਹੋਵੇਗਾ ਅਤੇ ਏਦਾਂ ਕਦੀ ਹੋਵੇਗਾ ਵੀ ਨਹੀਂ। ਨਾਰਦਰਨ ਆਇਰਲੈਂਡ ਡੈਮੋਕ੍ਰੇਟਿਕ ਯੂਨੀਅਨਿਸਟ ਪਾਰਟੀ (ਡੀ ਯੂ ਪੀ) ਦੇ ਪਾਰਲੀਮੈਂਟ ਮੈਂਬਰ ਡੇਵਿਡ ਸਿੰਪਸਨ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਮੇਅ ਨੇ ਇਹ ਭਰੋਸਾ ਦਿੱਤਾ ਕਿ ਉਹ ਉਤਰੀ ਆਇਰਲੈਂਡ ਅਤੇ ਬਾਕੀ ਬ੍ਰਿਟੇਨ ਵਿਚਾਲੇ ਸਰਹੱਦੀ ਰੇਖਾਵਾਂ ਬਾਰੇ ਕਿਸੇ ਸਮਝੌਤੇ ‘ਤੇ ਸਰਕਾਰ ਆਪਣੀ ਸਹਿਮਤੀ ਨਹੀਂ ਪ੍ਰਦਾਨ ਕਰੇਗੀ। ਥੈਰੇਸਾ ਮੇਅ ਨੇ ਕਿਹਾ ਕਿ ਸਰਹੱਦੀ ਮਸਲੇ ‘ਤੇ ਉਹ ਵਚਨਬੱਧਤਾ ਬਾਰੇ ਆਪਣੇ ਰੁਖ਼ ‘ਤੇ ਕਾਇਮ ਸੀ। ਉਨ੍ਹਾਂ ਨੇ ਕਿਹਾ, ਮੈਂ ਯੂਰਪੀਨ ਕਮਿਸ਼ਨ ਦੇ ਪ੍ਰੈਜ਼ੀਡੈਂਟ ਜੀਨ ਕਲਾਡ ਜੁੰਕਰ ਅਤੇ ਹੋਰਨਾਂ ਨੂੰ ਸਾਫ-ਸਾਫ ਦੱਸ ਦਿਆਂਗੀ ਕਿ ਅਸੀਂ ਅਜਿਹਾ ਕਦੇ ਨਹੀਂ ਕਰਾਂਗੇ।