ਕੈਨੇਡਾ 'ਚ ਸਿੱਖਾਂ ਨੂੰ ਹੈਲਮਟ ਤੋਂ ਨਹੀਂ ਮਿਲੀ ਛੋਟ
ਏਬੀਪੀ ਸਾਂਝਾ | 24 Sep 2016 09:30 AM (IST)
NEXT PREV
ਟੋਰਾਂਟੋ : ਕੈਨੇਡਾ ਵਿੱਚ ਸਿੱਖ ਵਰਕਰਾਂ ਨੂੰ ਕੰਮ ਦੌਰਾਨ ਹੈਲਮਟ ਪਾਉਣਾ ਜ਼ਰੂਰੀ ਹੋਵੇਗਾ। ਅਦਾਲਤ ਨੇ ਤਿੰਨ ਸਿੱਖ ਕਾਮਿਆਂ ਦਾ ਇਸ ਸਬੰਧ ਵਿਚ ਪਾਏ ਗਏ ਕੇਸ ਦੀ ਸੁਣਵਾਈ ਕਰਦੇ ਹੋਏ ਇਹ ਹੁਕਮ ਸੁਣਿਆ ਹੈ। ਅਦਾਲਤ ਨੇ ਤਿੰਨ ਸਿੱਖ ਟਰੱਕ ਡਰਾਈਵਰਾਂ ਨੂੰ ਹੁਕਮ ਦਿੱਤੇ ਹੈ ਕਿ ਉਨ੍ਹਾਂ ਨੂੰ ਕੰਮ ਦੌਰਾਨ ਹੈਲਮਟ ਪਾਉਣੇ ਪੈਣਗੇ। ਅਦਾਲਤ ਦਾ ਕਹਿਣਾ ਹੈ ਕਿ ਸਿੱਖਾਂ ਨੂੰ ਨਿਯਮਾਂ ’ਚ ਛੋਟ ਨਹੀਂ ਦਿੱਤੀ ਜਾ ਸਕਦੀ। ਇਸ ਫ਼ੈਸਲੇ ਨਾਲ ਧਾਰਮਿਕ ਵਿਤਕਰੇ ਸਬੰਧੀ 10 ਸਾਲ ਪੁਰਾਣੀ ਕਾਨੂੰਨੀ ਲੜਾਈ ਦਾ ਅੰਤ ਹੋ ਗਿਆ ਹੈ।ਮਾਂਟਰੀਅਲ ਬੰਦਰਗਾਹ ’ਤੇ ਕੰਟੇਨਰ ਟਰੱਕ ਚਲਾਉਣ ਵਾਲੇ ਤਿੰਨ ਸਿੱਖਾਂ ਨੇ ਦਲੀਲ ਦਿੱਤੀ ਸੀ ਕਿ ਉਹ ਕਿਉਬੈਕ ਅਤੇ ਕੈਨੇਡੀਅਨ ਚਾਰਟਰ ਅਧਿਕਾਰਾਂ ਤਹਿਤ ਦਸਤਾਰ ਸਜਾ ਕੇ ਕੰਮ ’ਤੇ ਆਉਣ ਦੇ ਹੱਕਦਾਰ ਹਨ।