ਨਵੀਂ ਦਿੱਲੀ: ਮਹਾਮਾਰੀ ਦਾ ਰੂਪ ਲੈ ਚੁੱਕੇ ਕੋਰੋਨਾਵਾਇਰਸ ਤੋਂ ਆਮ ਤੇ ਖਾਸ ਕੋਈ ਵੀ ਬਚ ਨਹੀਂ ਪਾ ਰਿਹਾ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ ਸੋਫੀ ਗਰੇਗੋਅਰ ਟਰੂਡੋ ਵੀ ਇਸ ਮਾਰੂ ਵਾਇਰਸ ਤੋਂ ਪੀੜਤ ਪਾਈ ਗਈ ਹੈ। ਅਧਿਕਾਰੀਆਂ ਨੇ ਕਿਹਾ ਹੈ, “ਡਾਕਟਰੀ ਸਲਾਹ-ਮਸ਼ਵਰੇ ਤੋਂ ਬਾਅਦ ਉਹ ਕੁਝ ਸਮੇਂ ਲਈ ਅਲੱਗ-ਥਲੱਗ ਰਹੇਗੀ। ਉਹ ਠੀਕ ਹੈ ਤੇ ਹਰ ਤਰਾਂ ਦੀਆਂ ਸਾਵਧਾਨੀਆਂ ਵਰਤ ਰਹੀ ਹੈ ਤੇ ਉਸ ਦੇ ਲੱਛਣ ਹਲਕੇ ਹਨ।


ਪ੍ਰਧਾਨ ਮੰਤਰੀ ਦੀ ਸਿਹਤ ਠੀਕ ਹੈ। ਸਾਵਧਾਨੀ ਵਜੋਂ ਤੇ ਡਾਕਟਰਾਂ ਦੀ ਸਲਾਹ 'ਤੇ ਉਨ੍ਹਾਂ ਨੂੰ 14 ਦਿਨਾਂ ਲਈ ਇੱਕ ਪਾਸੇ ਰੱਖਿਆ ਜਾਵੇਗਾ।



ਬ੍ਰਾਜ਼ੀਲ ਦੇ ਰਾਸ਼ਟਰਪਤੀ ਦੀ ਵੀ ਹੋਈ ਜਾਂਚ
ਇੱਕ ਚੋਟੀ ਦੇ ਸਹਾਇਕ ਨੂੰ ਕੋਰੋਨਾ ਵਾਇਰਸ ਦੇ ਸ਼ਿਕਾਰ ਹੋਣ ਤੋਂ ਬਾਅਦ ਬ੍ਰਾਜ਼ੀਲ ਦੇ ਰਾਸ਼ਟਰਪਤੀ ਜੈਅਰ ਬੋਲਸੋਨਾਰੋ ਦੀ ਵੀ ਜਾਂਚ ਕੀਤੀ ਗਈ ਹੈ। ਬੋਲਸੋਨਾਰੋ ਦੇ ਬੇਟੇ ਐਡੁਆਰਡੋ ਬੋਲਸੋਨਾਰੋ ਨੇ ਟਵਿੱਟਰ 'ਤੇ ਕਿਹਾ,' ਰਾਸ਼ਟਰਪਤੀ ਬੋਲਸੋਨਾਰੋ ਦੀ ਕੋਰੋਨਾ ਵਾਇਰਸ ਦੀ ਜਾਂਚ ਕੀਤੀ ਗਈ ਹੈ ਤੇ ਅਸੀਂ ਨਤੀਜਿਆਂ ਦਾ ਇੰਤਜ਼ਾਰ ਕਰ ਰਹੇ ਹਾਂ। ਹਾਲਾਂਕਿ, ਉਨ੍ਹਾਂ 'ਚ ਇਸ ਸਮੇਂ ਬਿਮਾਰੀ ਦੇ ਕੋਈ ਲੱਛਣ ਨਹੀਂ ਦਿਖੇ ਹਨ। ”



ਵਿਸ਼ਵ ਭਰ ਵਿੱਚ ਘੱਟੋ ਘੱਟ 4,600 ਲੋਕ ਮਾਰੇ ਗਏ
ਹੁਣ ਤੱਕ, ਵਿਸ਼ਵ ਭਰ ਵਿੱਚ ਵਾਇਰਸ ਦੇ ਸੰਕਰਮਣ ਕਾਰਨ ਘੱਟੋ ਘੱਟ 4,600 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਲਗਭਗ 1,25,293 ਲੋਕਾਂ ਨੇ ਇਸ ਦੇ ਲਾਗ ਦੀ ਪੁਸ਼ਟੀ ਕੀਤੀ ਹੈ। ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਕੋਰੋਨਾ ਵਾਇਰਸ ਨੂੰ ਮਹਾਂਮਾਰੀ ਐਲਾਨ ਕੀਤਾ ਹੈ।