ਨਵੀਂ ਦਿੱਲੀ: ਅਮਰੀਕੀ ਸਰਕਾਰ ਨੇ ਐਚ-1ਬੀ ਵੀਜ਼ਾ ਨੂੰ ਲੈ ਕੇ ਬਿਆਨ ਜਾਰੀ ਕੀਤਾ ਹੈ। ਇਸ ‘ਚ ਟਰੰਪ ਸਰਕਾਰ ਨੇ ਕਿਹਾ ਕਿ ਸਾਡੇ ਵੱਲੋਂ H-1B ਵੀਜ਼ਾ ਨੂੰ ਲੈ ਕੇ ਕੋਈ ਲਿਮਟ ਤੈਅ ਨਹੀਂ ਕੀਤੀ ਗਈ। ਇਸ ਦੇ ਨਾਲ ਹੀ ਅਮਰੀਕ ਨੇ ਕਿਹਾ ਕਿ ਵਿਦੇਸ਼ੀ ਕੰਪਨੀਆਂ ਨੂੰ ਸਥਾਨਕ ਪੱਧਰ ‘ਤੇ ਡੇਟਾ ਸਟੋਰ ਕਰਨ ਲਈ ਮਜਬੂਰ ਕਰਨ ਵਾਲੇ ਵਰਕ ਵੀਜ਼ਾ ‘ਤੇ ਕੈਪ ਲਾਉਣ ਦੀ ਉਨ੍ਹਾਂ ਦੀ ਕੋਈ ਯੋਜਨਾ ਨਹੀਂ ਹੈ।

ਵੀਰਵਾਰ ਨੂੰ ਖ਼ਬਰਾਂ ਆਈਆਂ ਸੀ ਕਿ ਟਰੰਪ ਸਰਕਾਰ ਨੇ ਹੁਣ ਯੂਐਸ ਵੀਜ਼ਾ ਦੇਣ ਦੀ ਗਿਣਤੀ ਨੂੰ ਸੀਮਤ ਕਰ ਦਿੱਤਾ ਹੈ। ਇਨ੍ਹਾਂ ਖ਼ਬਰਾਂ ਨੂੰ ਅਮਰੀਕੀ ਸਰਕਾਰ ਵੱਲੋਂ ਗਲਤ ਠਹਿਰਾਇਆ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਦਾ ਅਜਿਹਾ ਕੋਈ ਪਲਾਨ ਨਹੀਂ ਹੈ। ਹੁਣ ਵੀ ਅਮਰੀਕਾ ਹਰ ਸਾਲ 85,000 ਲੋਕਾਂ ਨੂੰ ਐਚ-1ਬੀ ਵੀਜ਼ਾ ਦੇਵੇਗਾ ਤੇ ਭਾਰਤੀਆਂ ਦੇ 70% ਲੋਕਾਂ ਨੂੰ ਇਹ ਵੀਜ਼ਾ ਮਿਲਦਾ ਹੈ।


ਅਮਰੀਕਾ ਦੇ ਇਸ ਕਦਮ ਨਾਲ ਭਾਰਤ ਤੋਂ ਬਦਲੇ ਦੀ ਕਾਰਵਾਈ ਦੀ ਤਰ੍ਹਾਂ ਦਿਖਾਇਆ ਜਾ ਰਿਹਾ ਸੀ ਕਿਉਂਕਿ ਟ੍ਰੇਡ ਵਾਰ ਦੇ ਚੱਲਦੇ ਅਜਿਹਾ ਮੰਨਿਅ ਜਾ ਰਿਹਾ ਸੀ ਕਿ ਭਾਰਤ ਨੂੰ ਵੀ ਇਸ ਦਾ ਨੁਕਸਾਨ ਹੋ ਸਕਦਾ ਹੈ। ਐਤਵਾਰ ਨੂੰ ਭਾਰਤ ਨੇ ਅਮਰੀਕੀ ਸਾਮਾਨਾਂ ‘ਤੇ ਜ਼ਿਆਦਾ ਟੈਕਸ ਲਾਉਣ ਦਾ ਐਲਾਨ ਕੀਤਾ। ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਵੀ ਜਲਦੀ ਹੀ ਭਾਰਤ ਦੌਰੇ ‘ਤੇ ਆ ਰਹੇ ਹਨ।