ਲੰਦਨ: ਨੋਬਲ ਪੁਰਸਕਾਰ ਨਾਲ ਸਨਮਾਨਿਤ ਲੇਖਕ ਵੀਐਸ ਨਾਇਪਾਲ ਦਾ 85 ਸਾਲ ਦੀ ਉਮਰ 'ਚ ਕੱਲ੍ਹ ਦੇਹਾਂਤ ਹੋ ਗਿਆ। ਉਨ੍ਹਾਂ ਦੀ ਪਤਨੀ ਨਾਦਿਰਾ ਨਾਇਪਾਲ ਨੇ ਇਸ ਗੱਲ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਆਖਰੀ ਸਾਹ ਆਪਣੇ ਪਰਿਵਾਰ 'ਚ ਲਏ।


ਵਿਧਾਧੁਰ ਸੂਰਜਪ੍ਰਸਾਦ ਦਾ ਜਨਮ ਸਪੇਨ 'ਚ ਹੋਇਆ ਸੀ। ਉਨ੍ਹਾਂ ਆਕਸਫੋਰਡ ਯੂਨੀਵਰਸਿਟੀ ਤੋਂ ਅੰਗ੍ਰੇਜ਼ੀ ਸਾਹਿਤ ਦੀ ਪੜ੍ਹਾਈ ਕੀਤੀ ਸੀ। ਨਾਇਪਾਲ ਦੀਆਂ ਸ਼ੁਰੂਆਤੀ ਰਚਨਾਵਾਂ ਵੈਸਟ ਇੰਡੀਜ਼ 'ਤੇ ਕੇਂਦਰਿਤ ਰਹੀਆਂ ਪਰ ਬਾਅਦ 'ਚ ਉਨ੍ਹਾਂ ਵਿਸ਼ਵਵਿਆਪੀ ਮੁੱਦੇ ਚੁੱਕੇ।


ਸਾਲ 2001 'ਚ ਉਨ੍ਹਾਂ ਨੂੰ ਸਾਹਿਤ ਲਈ ਨੋਬਲ ਪੁਰਸਕਾਰ ਦਿੱਤਾ ਗਿਆ। ਨਾਇਪਾਲ ਨੇ ਆਪਣੇ ਜੀਵਨ ਚ 30 ਤੋਂ ਜ਼ਿਆਦਾ ਕਿਤਾਬਾਂ ਲਿਖੀਆਂ। ਸਾਲ 1971 'ਚ ਉਨ੍ਹਾਂ ਨੂੰ ਕਿਤਾਬ 'ਇਨ ਏ ਫਰੀ ਸਟੇਟ' ਲਈ ਬੁਕਰ ਪ੍ਰਾਇਜ ਦਿੱਤਾ ਗਿਆ ਸੀ।