ਪਯੋਂਗਯਾਂਗ: ਉੱਤਰੀ ਕੋਰੀਆ ਨੇ ਮੰਗਲਵਾਰ ਨੂੰ ਪਰਮਾਣੂ ਹਥਿਆਰਾਂ ਨਾਲ ਜਾਪਾਨ ਨੂੰ ਤਬਾਹ ਕਰਨ ਦੀ ਚਿਤਾਵਨੀ ਦਿੱਤੀ ਹੈ। ਉੱਤਰ ਕੋਰੀਆ 'ਤੇ ਜ਼ਿਆਦਾ ਦਬਾਅ ਪਾਉਣ ਲਈ ਗੱਲਬਾਤ ਦੀ ਔਪਸ਼ਨ ਖਾਰਜ ਕਰਨ ਲਈ ਕੌਮਾਂਤਰੀ ਭਾਈਚਾਰੇ ਨੂੰ ਰਜ਼ਾਮੰਦ ਕਰਨ ਲਈ ਜਾਪਾਨ ਦੀਆਂ ਕੋਸ਼ਿਸ਼ਾਂ ਨੂੰ ਵੇਖਦੇ ਹੋਏ ਇਹ ਧਮਕੀ ਦਿੱਤੀ ਗਈ ਹੈ।


ਕੋਰੀਅਨ ਸੈਂਟਰਲ ਨਿਊਜ਼ ਏਜੰਸੀ (ਕੇਸੀਐਨਏ) ਵੱਲੋਂ ਜਾਰੀ ਬਿਆਨ 'ਚ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੇ ਪਿਛਲੇ ਮਹੀਨੇ ਸੰਯੁਕਤ ਰਾਸ਼ਟਰ ਮਹਾਸਭਾ 'ਚ ਦਿੱਤੇ ਭਾਸ਼ਣ 'ਚ ਇਹ ਗੱਲ ਕਹੀ ਗਈ ਹੈ। ਆਬੇ ਨੇ ਆਪਣੇ ਭਾਸ਼ਣ 'ਚ ਉੱਤਰੀ ਕੋਰੀਆ ਨੂੰ ਉਸ ਦੇ ਪ੍ਰਮਾਣੂ ਪ੍ਰੋਗਰਾਮਾਂ ਨੂੰ ਛੱਡਣ ਲਈ 'ਗੱਲਬਾਤ ਨਹੀਂ ਦਬਾਅ' ਦਾ ਰਸਤਾ ਅਪਨਾਉਣ ਦੀ ਸਲਾਹ ਦਿੱਤੀ ਸੀ।

ਨਿਊਜ਼ ਰਿਪੋਰਟ ਮੁਤਾਬਕ ਕਿਮ ਜੋਂਗ ਦੀ ਸਰਕਾਰ ਨੇ ਆਬੇ 'ਤੇ ਆਪਣੇ ਰਾਜਨੀਤਕ ਮੰਤਵਾਂ ਲਈ 'ਕੋਰਿਆਈ ਦੀਪ 'ਚ ਖਤਰਾ' ਦੇ ਵਿਚਾਰ ਨਾਲ ਇਸਤੇਮਾਲ ਦਾ ਇਲਜ਼ਾਮ ਲਾਇਆ ਹੈ। ਉੱਤਰੀ ਕੋਰੀਆ ਦਾ ਇਹ ਵੀ ਕਹਿਣਾ ਹੈ ਕਿ ਇਸ ਦੀ ਆੜ 'ਚ ਜਾਪਾਨ ਆਪਣਾ ਫੌਜੀ ਪ੍ਰੋਗਰਾਮ, ਭ੍ਰਿਸਸ਼ਟਾਚਾਰ ਤੇ ਗਲਤ ਕੰਮਾਂ ਲਈ ਫਸੇ ਜਾਪਾਨੀ ਸ਼ਾਸਕਾਂ ਨੂੰ ਬਚਾਉਣ ਦੀ ਕੋਸ਼ਿਸ਼ ਹੋ ਰਹੀ ਹੈ।